Tuesday, March 4, 2014

भगवंत मान ने बदली पार्टी ...आब आप हुए हाश्य कलाकार मान...

ਲਓ ਜੀ ਵਾਪਰ ਗਿਆ ਭਾਣਾ

ਭਗਵੰਤ ਮਾਨ ਨੇ ਪੀ ਪੀ ਪੀ ਛੱਡ'ਤੀ ਤੇ ਫੜ ਲਿਆ ਝਾੜੂ!
ਹੋਰਾਂ ਨੂੰ ਸੁੰਭਰੂ ਜਾਂ ਫੇਰ ਆਪ ਹੂੰਝਿਆ ਜਾਊ..
 


- ਅਮਨਦੀਪ ਹਾਂਸ / ਬਲਜਿੰਦਰ ਕੋਟਭਾਰਾ

ਘੈਂਸ ਘੈਂਸ ਤਾਂ ਕਈ ਦਿਨਾਂ ਦੀ ਹੋ ਰਹੀ ਸੀ ਕਿ ਪੀ ਪੀ ਪੀ 'ਚ ਖਿਲਾਰਾ ਪੈਣ ਵਾਲਾ ਹੈ। ਪਾਰਟੀ ਦਾ  ਦੂਜੇ ਨੰਬਰ ਦਾ ਲੀਡਰ ਭਗਵੰਤ ਮਾਨ ਮਨਪ੍ਰੀਤ ਬਾਦਲ ਦੇ ਕਈ ਫੈਸਲਿਆਂ ਨਾਲ ਬੇਹੱਦ ਖਫਾ ਹੈ, ਖਾਸ ਕਰਕੇ ਕਾਂਗਰਸ ਨਾਲ ਸਮਝੌਤੇ ਕਰਕੇ ਤਾਂ ਉਹ ਪੂਰਾ ਔਖਾ ਹੋ ਗਿਆ। ਕਾਮਰੇਡਾਂ ਨੂੰ ਵੀ ਉਹ ਚੱਲੇ ਕਾਰਤੂਸ ਆਂਹਦਾ ਰਿਹਾ, ਪਰ ਉਸ ਦੀ ਗੱਲ ਕਿਸੇ ਨੇ ਨਹੀਂ ਸੁਣੀ। ਉਸ ਨੇ ਆਖਰ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਅਸਤੀਫਾ ਦੇਣ ਦਾ ਮਨ ਬਣਾਇਆ ਤੇ ਅੱਜ ਆਪਣਾ ਅਸਤੀਫਾ ਪ੍ਰਧਾਨ ਮਨਪ੍ਰੀਤ ਬਾਦਲ ਨੂੰ ਲਿਖਤੀ ਤੌਰ 'ਤੇ ਭੇਜ ਦਿੱਤਾ ਹੈ। ਅਸਤੀਫਾ 'ਚ ਜੋ ਕਿਹਾ ਗਿਆ ਹੈ, ਉਹ ਪਾਠਕਾਂ ਨਾਲ ਹੂਬਹੂ ਸਾਂਝਾ ਕਰ ਰਹੇ ਹਾਂ : 



ਸ. ਮਨਪ੍ਰੀਤ ਸਿੰਘ ਬਾਦਲ
ਪ੍ਰਧਾਨ ਪੀਪਲਜ਼ ਪਾਰਟੀ ਔਫ ਪੰਜਾਬ


ਵਿਸ਼ਾ-ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ 


ਸ਼੍ਰੀਮਾਨ ਪ੍ਰਧਾਨ ਜੀ, ਆਪ ਦੁਆਰਾ 27 ਮਾਰਚ 2011 ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਖੇ ਸਥਾਪਤ ਕੀਤੀ ਗਈ ਪੀਪਲਜ਼ ਪਾਰਟੀ ਔਫ ਪੰਜਾਬ ਵੱਲੋਂ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗ਼ਰੀਬੀ,ਨਸ਼ੇਖ਼ੋਰੀ ਅਤੇ ਰਾਜਨੀਤਿਕ ਨਿਜ਼ਾਮ ਨੂੰ ਬਦਲਣ ਲਈ ਵਿੱਢੀ ਲੜਾਈ ਵਿੱਚ ਮੈਂ ਸੱਚੇ ਦਿਲੋਂ ਤੁਹਾਡਾ ਸਾਥ ਦਿੱਤਾ।ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੁਆਰਾ ਲਗਾਈ ਗਈ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ।ਪਿਛਲੇ ਦਿਨੀ ਪਾਰਟੀ ਦੁਆਰਾ ਆਉਂਦੀਆਂ ਲੋਕ ਸਭਾ ਚੋਣਾਂ ਸੰਬੰਧੀ ਲਏ ਗਏ ਫੈਸਲਿਆਂ ਨਾਲ ਮੇਰੀ ਅਸਹਿਮਤੀ ਹੈ।ਇਸ ਲਈ ਆਪਣੀ ਜ਼ਮੀਰ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਭਰੇ ਮਨ ਨਾਲ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਅਤੇ ਬਾਕੀ ਅਹੁਦਿਆਂ ਤੋਂ ਅਸਤੀਫ਼ਾ ਦਿੰਦਾ ਹਾਂ ਤਾਂ ਕਿ ਤੁਹਾਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਫੈਸਲੇ ਲੈਣ ਵਿੱਚ ਕੋਈ ਮੁਸ਼ਕਿਲ ਨਾ ਆਵੇ। ਮੈਂ ਪੰਜਾਬ ਅਤੇ ਪਾਰਟੀ ਦੇ ਉੱਜਲ ਭਵਿੱਖ ਦੀ ਕਾਮਨਾ ਕਰਦਾ ਹਾਂ.... 


ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ,
ਮੇਰੀ ਕੋਸ਼ਿਸ਼ ਹੈ ਕੇ ਯੇਹ ਸੂਰਤ ਬਦਲਨੀ ਚਾਹੀਏ,
ਮੇਰੇ ਸੀਨੇ ਮੇ ਨਹੀਂ ਤੋ ਤੇਰੇ ਸੀਨੇ ਮੇ ਸਹੀ,
ਹੋ ਕਹੀਂ ਭੀ ਆਗ ਲੇਕਿਨ ਯੇ ਆਗ ਜਲਨੀ ਚਾਹੀਏ 



.. ਤੁਹਾਡਾ ਸ਼ੁਭਚਿੰਤਕ
ਭਗਵੰਤ ਮਾਨ

ਚਰਚਾ ਹੋ ਰਹੀ ਸੀ ਕਿ ਭਗਵੰਤ ਮਾਨ ਪੀ ਪੀ ਪੀ ਦਾ ਆਮ ਆਦਮੀ ਪਾਰਟੀ ਨਾਲ ਰਲੇਵਾਂ ਕਰਨ ਦੇ ਹੱਕ ਵਿਚ ਸਨ, ਜਿਵੇਂ ਕਿ ਕੇਜਰੀਵਾਲ ਹੁਰਾਂ ਨੇ ਕਿਹਾ ਸੀ, ਪਰ ਖੁਦ ਦੀ ਸਿਆਸੀ ਹੋਂਦ ਗਵਾਉਣ ਲਈ ਮਨਪ੍ਰੀਤ ਰਾਜ਼ੀ ਨਹੀਂ ਹੋਏ। ਕਾਂਗਰਸ ਨਾਲ ਸਮਝੌਤੇ ਕਾਰਨ ਭਗਵੰਤ ਆਪਣੀ ਨਰਾਜ਼ਗੀ ਜ਼ਾਹਰ ਕਰ ਰਹੇ ਸਨ, ਪਰ ਮਨਪ੍ਰੀਤ ਨੇ ਇਸ ਦੀ ਕੋਈ ਲੋੜ ਹੀ ਨਹੀਂ ਸਮਝੀ ਕਿ ਪਾਰਟੀ ਦੇ ਮਹੱਤਵਪੂਰਨ ਲੀਡਰ ਨੂੰ ਭਰੋਸੇ ਵਿਚ ਲੈ ਕੇ ਮਸਲੇ ਦਾ ਕੋਈ ਹੱਲ ਕੱਢਦੇ। ਕਿਹਾ ਜਾ ਰਿਹਾ ਹੈ ਕਿ ਭਗਵੰਤ ਦਾ ਪਾਰਟੀ ਵਿਚੋਂ ਜਾਣਾ ਸਰੀਰ ਵਿਚੋਂ ਫੇਫੜਿਆਂ ਦਾ ਨਿਕਲ ਜਾਣਾ ਹੈ। ਪੀ ਪੀ ਪੀ ਨੂੰ ਅਲਵਿਦਾ ਆਖ ਕੇ ਭਲਕੇ ਭਗਵੰਤ ਮਾਨ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਪੂਰੀ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਲੋਂ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਖੜ੍ਹਾ ਕੀਤਾ ਜਾਵੇ।

No comments:

Post a Comment