Sunday, July 28, 2013

ਧੀ ਵੱਲੋਂ ਪਿਓ ਨੂੰ ਹਲੂਨਾ ਤਰਕੀਬ...

ਧੀ ਵੱਲੋਂ ਪਿਓ ਨੂੰ ਹਲੂਨਾ ਤਰਕੀਬ

ਧੀ ਵੱਲੋਂ ਪਿਓ ਨੂੰ ਹਲੂਨਾ
ਤਰਕੀਬ
ਤੇਨੂੰ ਸੁਣਿਆਂ ਨੀਂ........ਮੈਂ ਕਦੋਂ ਦਾ ਗਿਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿਚ ਰੂੰ ਦੇ ਕੇ ਪਈ ਏ। ਤੈਨੂੰ ਕਿੰਨੀ ਵਾਰ ਕਿਹਾ ਹੈ, ਕਿ ਜਦੋਂ ਮੈਂ ਆਵਾਂ ਗਲਾਸ, ਸਲਾਦ ਮੇਰੇ ਅੱਗੇ ਮੇਜ 'ਤੇ ਪਿਆ ਹੋਣਾ ਚਾਹੀਦਾ ਹੈ। ਪਰ ਨਾਲਾਇਕ ਜਿਹੀ....., ਤੈਨੂੰ ਕੋਈ ਅਸਰ ਹੀ ਨਹੀਂ। ਕਿਦਾਂ ਫਿੱਟੀ ਪਈ ਏਂ ਖਾ ਖਾ ਕੇ, ਗੰਦੇ ਖਾਨਦਾਨ ਦੀ..... .....। ਇਹ ਕੁਝ ਬੋਲਦਿਆਂ ਰਮੇਸ਼ ਨੇ ਬੋਤਲ ਦਾ ਡੱਟ ਖੋਲਿਆ।
ਉਸ ਦੀ ਪਤਨੀ ਰੁਪਾ ਨੇ ਗਲਾਸ, ਸਲਾਦ ਤੇ ਨਮਕੀਨ ਅੱਗੇ ਲਿਆ ਧਰਿਆ ਤੇ ਕਿਹਾ ਕੁਝ ਤਾਂ ਸ਼ਰਮ ਕਰੋ ਚੰਦਰ ਦੇ ਬਾਪੂ। ਕੁੜੀ ਜਵਾਨ ਹੋ ਗਈ ਏ, ਬਾਰਹਵੀਂ ਤੋਂ ਬਾਅਦ ਇਸ ਨੂੰ ਕਾਲਜ ਦਾਖਲ ਕਰਵਾਉਣਾ ਏ। ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਓ ਪਰ ਤੁਸਾਂ ਦੇ ਕੰਨ 'ਤੇ ਕੋਈ ਜੂੰ ਨਹੀਂ ਸਰਕਦੀ, ਪਤਾ ਨਹੀਂ ਰਬ ਮੈਥੋਂ ਕਿਹੜੇ ਇਮਤਿਹਾਨ ਲੈ ਰਿਹਾ ਹੈ। ਹੋਰ ਦੋ ਸਾਲਾਂ ਨੂੰ ਕੁੜੀ ਦੇ ਹੱਥ ਪੀਲੇ ਕਰਨ ਲਈ ਵੀ ਮੁੰਡਾ ਲਭਣਾ ਪੈਣਾ ਏ, ਜੇ ਇਸੇ ਤਰ•ਾਂ ਪੀਂਦੇ ਰਹੇ, ਤਾਂ ਕਿਸੇ ਨੇ ਵੀ ਧੀ ਦਾ ਸਾਕ ਨਹੀਂ ਲੈਣਾ। ਹੁਣ ਤਾਂ ਛੱਡ ਦਿਓ ਇਸ ਕਲਮੁਹੀ ਸ਼ਰਾਬ ਨੂੰ। 
ਚਲ ਹੁਣ ਚੁਪ ਕਰ ਤੇ ਆਪਣਾ ਕੰਮ ਕਰ। ਮੈਂ ਤੇਰੀ ਬਕ ਬਕ ਸੁਨਣ ਲਈ ਨਹੀਂ ਬੁਲਾਇਆ। ਜਾਹ ਐਥੋਂ, ਮੈਨੂੰ ਸਰੂਰ ਬਣਾਉਣ ਦੇ.........
ਅੱਗ ਲੱਗੇ ਤੁਹਾਡੇ ਸਰੂਰ ਨੂੰ..........
ਜਾਂਦੀ ਏ ਕੇ ਨਹੀਂ..........। 
ਮੈਂ ਨਹੀਂ ਜਾਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਏ। 
ਜੋ ਕਹਿਣਾ ਛੇਤੀ ਦਸ........
ਚੰਦਰ ਨੂੰ ਜੇਬੀਟੀ ਵਿਚ ਦਾਖਲਾ ਕਰਵਾਉਣਾ ਹੈ। ਉਸ ਨੇ 12ਵੀਂ ਵਿਚ 75 ਫੀਸਦੀ ਨੰਬਰ ਲਏ ਹਨ। ਉਸ ਦੀ ਅਧਿਆਪਿਕਾ ਕਹਿੰਦੀ ਸੀ ਕੁੜੀ ਨੂੰ ਜੇਬੀਟੀ ਵਿਚ ਦਾਖਲਾ ਕਰਵਾ ਦਿਓ, ਇਸ ਦਾ ਸਰਕਾਰੀ ਕਾਲਜ ਵਿਚ ਨੰਬਰ ਪੈ ਜਾਵੇਗਾ ਤੇ ਫਿਰ ਸਰਕਾਰੀ ਨੌਕਰੀ ਮਿਲ ਜਾਵੇਗੀ, ਆਪਾਂ ਕੁੜੀ ਨੂੰ ਅੱਗੇ ਪੜਾਉਣਾ ਹੈ। 
ਕੁਝ ਨਹੀਂ ਕਰਵਾਉਣਾ, ਘਰ ਬਿਠਾ ਦੇ, ਰੋਟੀ ਟੁਕ ਸਿਖਾ ਤੇ ਫਿਰ ਉਸ ਦਾ ਵਿਆਹ ਕਰ ਦੇਵਾਂਗੇ। ਆਪੇ ਅਗਲੇ ਘਰ ਜਾ ਕੇ ਭਾਵੇਂ ਪੜ•ੇ, ਭਾਵੇਂ ਰੋਟੀਆਂ ਪਕਾਏ, ਸਾਨੂੰ ਕੀ। ਨਾਲ ਇਸ ਦੀ ਕਮਾਈ ਕਿਹੜੀ ਸਾਨੂੰ ਮਿਲਣੀ ਏ। ਬਸ ਰਹਿਣ ਦੇ ਉਸ ਨੂੰ ਘਰ ਹੀ, ਨਾਲੇ ਅੱਜਕਲ• ਜਮੀਨ ਦੇ ਕੰਮਾਂ ਵਿਚ ਮੰਦੀ ਏ, ਸੌਦੇ ਨਹੀਂ ਵਿਕ ਰਹੇ, ਜਾਹ ਹੁਣ ਤੂੰ ਮੇਰੇ ਵਾਸਤੇ ਰੋਟੀ ਬਣਾ।
ਪਹਿਲਾਂ ਮੇਰੀ ਗੱਲ ਸੁਣ ਲਓ, ਮੈਂ ਕਿਹਾ ਕੁੜੀ ਨੂੰ ਅੱਗੇ ਪੜ•ਾਉਣਾ ਏ ਨਾਲੇ ਤੁਸਾਂ ਜਿਹੜੀ ਆਹ ਹਰ ਰੋਜ ਸ਼ਰਾਬ ਪੀਂਦੇ ਹੋ, ਇਹ ਕਿਹੜੀ ਮੁਫ਼ਤ ਆਉਂਦੀ ਏ। ਇਹ ਪੀਣੀ ਛੱਡ ਦਿਓ, ਕੁੜੀ ਦੀ ਪੜ•ਾਈ ਜੋਗੇ ਪੈਸੇ ਆਪੇ ਬਣ ਜਾਣਗੇ। 
ਜਾ ਜਾ ਐਵੇਂ ਨਾ ਮੂਡ ਖਰਾਬ ਕਰ ਮੇਰਾ, ਮੈਂ ਤੈਨੂੰ ਕਹਿ ਦਿੱਤਾ ਏ ਨਾ ਮੈਂ ਨਹੀਂ ਪੜ•ਾਉਣੀ ਕੁੜੀ......ਬੱਸ ਹੁਣ ਇਸ ਸਬੰਧ ਵਿਚ ਕੋਈ ਗੱਲ ਨਹੀਂ ਹੋਵੇਗੀ।
ਦੁੱਜੇ ਪਾਸੇ ਚੰਦਰ ਮਾਂ ਬਾਪ ਦੀ ਸਾਰੀ ਗੱਲ ਸੁਣ ਰਹੀ ਸੀ। ਉਸ ਦੀ ਮੰਮੀ ਨੇ ਉਸ ਨੂੰ ਪਰਦੇ ਓਹਲੇ ਸਾਰੀ ਗੱਲ ਸੁਣਦਿਆਂ ਵੇਖ ਲਿਆ। ਉਹ ਮੁੰਹ ਅੱਖਾਂ ਸਾਫ ਕਰ ਚੰਦਰ ਕੋਲ ਗਈ ਅਤੇ ਗਲਵਕੜੀ ਵਿਚ ਲੈ ਲਿਆ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦੀ ਮਾਂ ਚੰਦਰ ਨੂੰ ਜਰੂਰ ਪੜ•ਾਵੇਗੀ। ਪਰ ਚੰਦਰ ਖਾਮੋਸ਼ ਸੀ। ਉਹ ਵੀ ਆਪਣੇ ਪਿਤਾ ਰਮੇਸ਼ ਦੇ ਇਸ ਵਿਹਾਰ ਤੋਂ ਦੁਖੀ ਸੀ। ਉਹ ਵੀ ਚਾਹੁੰਦੀ ਸੀ ਕਿ ਉਸ ਦੇ ਪਿਤਾ ਸ਼ਰਾਬ ਛੱਡ ਦੇਣ, ਪਰ ਉਸ ਨੂੰ ਕੋਈ ਰਾਹ ਨਹੀਂ ਸੀ ਦਿਸ ਰਿਹਾ।
ਉਸ ਨੇ ਪਰਮਾਤਮਾ ਅੱਗੇ ਅਰਜੋਈ ਕੀਤੀ ਕਿ ਕੋਈ ਤਰੀਕਾ ਦੱਸੋ, ਜਿਸ ਨਾਲ ਉਹ ਆਪਣੇ ਪਿਤਾ ਨੂੰ ਸ਼ਰਾਬ ਛੁਡਾ ਸਕੇ। ਇਸ ਤਰ•ਾਂ ਸੋਚਦੀ ਉਹ ਸੋਂ ਗਈ, ਜਦੋਂ ਸਵੇਰੇ ਉਠੀ, ਤਾਂ ਉਸ ਨੂੰ ਰਾਹ ਲਭ ਗਿਆ ਸੀ। ਉਸ ਨੇ ਅੱਜ ਉਸ ਤਰਕੀਬ 'ਤੇ ਕੰਮ ਕਰਨ ਦੀ ਸੋਚੀ। ਸ਼ਾਮ ਨੂੰ ਜਦੋਂ ਉਸ ਦਾ ਪਿਤਾ ਘਰ ਆਇਆ, ਤਾਂ ਉਸ ਨੇ ਵੇਖਿਆ, ਉਸ ਦੇ ਆਵਾਜ ਮਾਰਣ ਤੋਂ ਪਹਿਲਾਂ ਹੀ ਦੋ ਗਲਾਸ ਮੇਜ 'ਤੇ ਪਏ ਸੀ ਅਤੇ ਨਾਲ ਹੀ ਨਮਕੀਨ ਸਲਾਦ ਵੀ, ਚੰਦਰ ਵੀ ਉਸ ਦੇ ਬੈਠਦੇ ਹੀ ਪਿਓ ਪਾਸ ਆ ਕੇ ਬੈਠ ਗਈ। ਜਦੋਂ ਰਮੇਸ਼ ਸ਼ਰਾਬ ਦੀ ਬੋਤਲ ਖੋਲਣ ਲੱਗਾ, ਤਾਂ ਚੰਦਰ ਨੇ ਬੋਤਲ ਆਪਣੇ ਪਿਤਾ ਦੇ ਹੱਥੋਂ ਫੜ ਲਈ ਤੇ ਖੁਦ ਗਲਾਸਾਂ ਵਿਚ ਸ਼ਰਾਬ ਪਾਉਣ ਲੱਗੀ। ਇਹ ਵੇਖ ਕੇ ਰਮੇਸ਼ ਹੱਕਾ ਬੱਕਾ ਰਹਿ ਗਿਆ। ਉਸ ਨੇ ਚੰਦਰ ਨੂੰ ਪੁੱਛਿਆ ਇਹ ਕੀ ਕਰ ਰਹੀ ਏਂ ਅਤੇ ਤੂੰ ਸ਼ਰਾਬ ਕਿਓਂ ਪਾ ਰਹੀ ਏਂ। ਕੁੜੀਆਂ ਅਜੇਹੇ ਕੰਮ ਨਹੀਂ ਕਰਦੀਆਂ। ਚੰਦਰ ਨੇ ਅਨਸੁਣਾ ਕਰ ਦਿੱਤਾ ਤੇ ਆਪਣੇ ਵਾਲੇ ਪਾਸੇ ਰੱਖੇ ਗਲਾਸ ਵਿਚ ਵੀ ਸ਼ਰਾਬ ਪਾਉਣੀ ਸ਼ੁਰੂ ਕਰ ਦਿੱਤੀ। ਰਮੇਸ਼ ਨੇ ਜੋਰ ਨਾਲ ਗੁੱਸੇ ਵਿਚ ਕਿਹਾ ਇਹ ਕੀ ਹੋ ਰਿਹਾ ਏ। ਚੰਦਰ ਬੋਲੀ ਪਾਪਾ ਤੁਸੀਂ ਕਹਿੰਦੇ ਹੋ ਨਾ ਸ਼ਰਾਬ ਪੀਣ ਨਾਲ ਸਰੂਰ ਜਿਹਾ ਆਉਂਦਾ ਹੈ। ਅੱਜ ਮੈਂ ਵੀ ਤੁਹਾਡੇ ਨਾਲ ਕੰਪਨੀ ਕਰਨੀ ਹੈ ਮੈਂ ਵੀ ਤਾਂ ਵੇਖਾਂ ਮੇਰੇ ਚੰਗੇ ਪਾਪਾ ਨੂੰ ਸਰੂਰ ਆਉਂਦਾ ਹੈ, ਤਾਂ ਮੈਂ ਵੀ ਆਪਣੇ ਪਾਪਾ ਨਾਲ ਮਿਲ ਕੇ ਸਰੂਰ ਬਣਾਵਾਂਗੀ। ਮੰਮਾਂ ਤਾਂ ਐਵੇਂ ਹੀ ਲੜਦੀ ਰਹਿੰਦੀ ਏ, ਉਸ ਨੂੰ ਕੀ ਪਤਾ ਸਰੂਰ ਕੀ ਹੁੰਦਾ ਏ। ਮੂਡ ਕਿਵੇਂ ਠੀਕ ਰਹਿੰਦਾ ਏ, ਉਸ ਨੂੰ ਤਾਂ ਬਸ ਤੁਹਾਡੀ ਇਸ ਸੋਮਰਸ ਤੋਂ ਵੀ ਅਲਰਜੀ ਏ, ਉਸ ਨੂੰ ਕੀ ਪਤਾ ਇਸ ਸੋਮਰਸ ਨੂੰ ਦੇਵਤੇ ਵੀ ਪੀਂਦੇ ਸੀ। ਹਾਂ ਪਾਪਾ ਉਹ ਕਿਵੇਂ ਸੀ ਸਟੋਰੀ ਮੈਂ ਭੁਲ ਗਈ, ਜਦੋਂ ਸਮੁੰਦਰ ਮੰਥਣ ਤੋਂ ਬਾਅਦ ਦੇਵਤਿਆਂ ਅਤੇ ਰਾਖ਼ਸ਼ਾਂ ਨੇ 14 ਰਤਨ ਕਢਦੇ ਸਮੇਂ ਇਹ ਸੋਮਰਸ ਕੱਢਿਆ ਸੀ।
ਇਹ ਗੱਲਾਂ ਸੁਣ ਰਮੇਸ਼ ਪਾਣੀ ਪਾਣੀ ਹੋ ਗਿਆ, ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਭਾਣਾ ਵਰਤ ਰਿਹਾ ਏ, ਉਸ ਨੂੰ ਕੋਈ ਗੱਲ ਨਹੀਂ ਸੀ ਸੂਝ ਰਹੀ, ਉਹ ਚੰਦਰ ਨਾਲ ਅੱਖ ਨਹੀਂ ਸੀ ਮਿਲਾ ਰਿਹਾ। ਚੰਦਰ ਨੇ ਫਿਰ ਟਕੋਰ ਮਾਰੀ, ਉਸ ਨੇ ਵੇਖਿਆ ਲੋਹਾ ਗਰਮ ਹੈ, ਉਸ ਨੂੰ ਹੋਰ ਟਕੋਰਨਾ ਚਾਹੀਦਾ ਹੈ। ਉਸ ਨੇ ਸ਼ਰਾਬ ਦਾ ਗਲਾਸ ਚੁਕਿਆ ਅਤੇ ਆਪਣੇ ਪਾਪਾ ਦੇ ਹੱਥ ਵਿਚ ਫੜਾਇਆ ਤੇ ਮੁੜ ਕੇ ਆਪ ਵੀ ਸ਼ਰਾਬ ਦਾ ਗਲਾਸ ਹੱਥ ਵਿਚ ਫੜ ਲਿਆ ਅਤੇ ਪਾਪਾ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਪਾਪਾ ਚਿਅਰਸ.....ਜਿਵੇਂ ਹੀ ਚੰਦਰ ਨੇ ਗਲਾਸ ਮੁੰਹ ਨੂੰ ਲਗਾਇਆ ਜੋਰ ਦੀ ਤੜਾਕ ਦੀ ਆਵਾਜ਼ ਆਈ ਸ਼ਰਾਬ ਦੀ ਬੋਤਲ ਟੁੱਟ ਗਈ ਸੀ ਤੇ ਸਾਰੀ ਸ਼ਰਾਬ ਕਮਰੇ ਵਿਚ ਖਿਲਰ ਗਈ। ਉਸ ਦੇ ਪਿਓ ਨੇ ਫੁਰਤੀ ਨਾਲ ਚੰਦਰ ਦੇ ਹੱਥ ਤੋਂ ਸ਼ਰਾਬ ਦਾ ਗਲਾਸ ਫੜ ਥੱਲੇ ਜਮੀਨ 'ਤੇ ਮਾਰਿਆ ਅਤੇ ਆਪਣਾ ਗਲਾਸ ਵੀ ਭੰਨ• ਦਿੱਤਾ।
ਰਮੇਸ਼ ਉਠ ਕੇ ਆਪਣੇ ਕਮਰੇ ਵਿਚ ਚਲਿਆ ਗਿਆ। ਚੰਦਰ ਨੇ ਮਨੋ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਾਰੀ ਸਫਾਈ ਕਰ ਆਪਣੇ ਕਮਰੇ ਵਿਚ ਸੋਂ ਗਈ।
ਅਗਲੀ ਸਵੇਰ ਰਮੇਸ਼ ਚੰਦਰ ਦੇ ਉਠਣ ਤੋਂ ਪਹਿਲਾਂ ਹੀ ਤਿਆਰ ਸੀ, ਉਸ ਨੇ ਚੰਦਰ ਨੂੰ ਆਵਾਜ਼ ਲਾਈ, ਉਠ ਚੰਦਰ ਬੇਟੀ, ਬੇਟੇ ਚਲ ਤੇਰੀ ਮੰਮੀ ਕਹਿੰਦੀ ਸੀ, ਤੈਨੂੰ ਕਾਲਜ ਦਾਖਲ ਕਰਵਾਉਣਾ ਹੈ। ਚਲ ਬੇਟੀ ਤਿਆਰ ਹੋ ਮੈਂ ਤੇਰੇ ਨਾਲ ਕਾਲਜ ਜਾਂਦਾ ਹਾਂ, ਫਿਰ ਮੈਂ ਕੰਮ 'ਤੇ ਜਾਵਾਂਗਾ, ਤੇ ਹੁਣ ਮੈਂ ਸ਼ਰਾਬ ਪੀਣਾ ਛੱਡ ਦਿੱਤਾ ਹੈ। 
ਹੁਣ ਤਾਂ ਖੁਸ਼ ਹੈਂ ਮੇਰੇ ਬੇਟੇ। ਚੰਦਰ ਤੇ ਰੁਪਾ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ।
ਹਰਪ੍ਰੀਤ ਸਿੰਘ
ਮੋ:09992414888, 09467040888
ਹਰਪ੍ਰੀਤ ਸਿੰਘ.ਕੇਕੇਆਰ.ਜੀਮੇਲ.ਕਾਮ

ਹਰਪ੍ਰੀਤ ਸਿੰਘ ਜੀ ਦੀ ਕਹਾਨੀ "ਖੂਨਦਾਨ " ਜਰੂਰ ਪੜ੍ਹੋ ਜੀ

ਖੂਨਦਾਨ


ਖੂਨਦਾਨ
ਯਾਰ ਗੁਰਜੀਤ ਕਿੱਥੇ ਜਾ ਰਿਹਾ ਹੈ, ਰੁਕ ਮੈਂ ਵੀ ਤੇਰੇ ਨਾਲ ਚਲਦਾ ਹਾਂ। ਇਹ ਕਹਿੰਦਾ ਹੋਇਆ ਉਸ ਦਾ ਮਿਤੱਰ ਅਮਰੀਕ, ਅਪਣੇ ਮਿਤੱਰ ਦੇ ਨਾਲ ਹੋ ਲਿਆ।  ਯਾਰ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਰੈਡ ਕਰਾਸ ਵਲੋਂ ਖੂਨਦਾਨ ਕੈਂਪ ਲਗ ਰਿਹਾ ਹੈ। ਮੈਂ ਖੂਨਦਾਨ ਕਰਣ ਚਲਿਆ ਸੀ, ਚੰਗਾ ਹੋਇਆ ਇਸ ਮਹਾਕੁੰਭ ਵਿੱਚ ਤੇਰਾ ਵੀ ਹਿੱਸਾ ਪੈ ਜਾਵੇਗਾ।
ਨਾ ਬਾਬਾ ਨਾ , ਤੈਨੂੰ ਮੁਬਾਰਕ ਹੋਵੇ ਅਜਿਹਾ ਕੰਮ, ਮੈਂ ਨਹੀਂ ਜਾਣਾ ਯਾਰ ਤੇਰੇ ਨਾਲ,ਐਂਵੈ ਹੀ ਰਾਹ ਜਾਂਦੇ ਖੂਨ ਦੀ ਬੋਤਲ ਕਢਵਾ ਕੇ ਬਹਿ ਜਾਈਏ, ਭਾਈ ਮੈਨੂੰ ਪਹਿਲਾ ਪਤਾ ਹੁੰਦਾ ਕਿ ਤੈਂ ਅਜਿਹੇ ਵਿਹਲੜ ਕੰਮ ਚਲਿਆਂ ਏ, ਮੈਂ ਨਹੀ ਆਉਣਾ ਸੀ ਤੇਰੇ ਨਾਲ ।
ਯਾਰ ਐਂਵੈ ਨਾ ਘਬਰਾ, ਕੋਈ ਨੁਕਸਾਨ ਨਹੀ ਹੁੰਦਾ ਖੂਨਦਾਨ ਕਰਣ ਨਾਲ, ਆ ਮੈਨੂੰ ਹੀ ਵੇਖ ਲੈ ਇਕਤੱਵੀਂ ਵਾਰ ਚਲਿਆ ਹਾਂ, ਮੈਨੂੰ ਤਾਂ ਕੁਝ ਨਹੀ ਹੋਇਆ।  
      ਨਹੀ ਯਾਰ ਤੈਨੂੰ ਨਹੀ ਪਤਾ, ਕਹਿੰਦੇ ਆ ਬਈ ਖੂਨ ਦੇਣ ਨਾਲ ਕਮਜੋਰੀ ਆ ਜਾਂਦੀ ਵੇ ਅਤੇ ਏਡਜ਼ ਵਰਗੀ ਬਿਮਾਰੀ ਵੀ ਹੋ ਸਕਦੀ ਵੇ। 
ਓ ਭੋਲਿਆ ਪੰਛੀਆਂ, ਤੈਨੂੰ ਕਿੰਨੇ ਵਹਿਮ ਪਾ ਤਾ, ਯਾਰ ਅਜਿਹਾ ਕੁਝ ਨਹੀ ਹੁੰਦਾ, ਨਾਲੇ ਡਾਕਟਰ ਕਹਿੰਦੇ ਨੇ ਕਿ 18 ਸਾਲ ਦਾ ਨੋਜਵਾਨ , ਜਿਸ ਨੂੰ ਕੋਈ ਬੀਮਾਰੀ ਜਾਂ ਬੁਖਾਰ ਨਾ ਹੋਵੇ ਉਹ ਬਿਨਾ ਕਿਸੇ ਵਹਿਮ ਦੇ ਖੂਨ ਦਾਨ ਕਰ ਸਕਦਾ ਹੈ।
ਨਾ ਬਈ, ਮੈਂ ਤਾਂ ਚਲਿਆਂ , ਤੂੰ ਹੀ ਕਰ ਭਲਾ ਖੂਨਦਾਨ ਕਰਕੇ। ਇਹ ਕਹਿੰਦਾ ਹੋਇਆ ਅਮਰੀਕ ਉੱਥੋ ਚਲਾ ਗਿਆ ਅਤੇ ਦੁਜੇ ਪਾਸੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਗੁਰਜੀਤ ਨੇ ਖੂਨਦਾਨ ਕਰ ਅਪਣਾ ਫਰਜ ਨਿਭਾਇਆ। ਅਮਰੀਕ ਵਾਪਸ ਅਪਣੇ ਘਰ ਆਉਂਦਾ ਹੈ, ਜਿੱਥੇ ਉਸ ਦੀ ਬੇਬੇ ਤਾਰ ਤੇ ਕਪੜੇ ਸੁਕਨੇ ਪਾ ਰਹੀ ਸੀ।  
ਬੇਬੇ ਕਿੱਧਰ ਵੇ, ਅੱਜ ਤਾਂ ਮਸਾਂ ਹੀ ਬਚੇ ਹਾਂ ਗੁਰਜੀਤ ਕੋਲੋਂ।  
ਕਿਉਂ ਪੁੱਤ ਕੀ ਹੋ ਗਿਆ ਸੀ ਅਜਿਹਾ।
ਬਸ ਬੇਬੇ, ਖੂਨਦਾਨ ਕਰਣ ਚਲਿਆ ਸੀ ਅਤੇ ਮੈਨੂੰ ਵੀ ਨਾਲ ਲਿਜਾਂਦਾ ਸੀ , ਪਰ ਮੈਂ ਤਾਂ ਉਸ ਤੌਂ ਖਹਿੜਾ ਛੁਡਾ ਕੇ ਆਇਆ ਹਾਂ।
ਚੱਲ ਚੰਗਾ ਕੀਤਾ ਈ.. .. .., ਹਾਏ ਵੇ, ਮੈਂ ਮਰ ਗਈ.. .., ਇੰਝ ਬੋਲਦੀ ਅਮਰੀਕ ਦੀ ਬੇਬੇ ਧੜਾਮ ਦੇ ਥੱਲੇ ਡਿਗ ਪਈ, ਕਿਉਂਕਿ ਉਸ ਦਾ ਪੈਰ ਫਿਸਲ ਗਿਆ ਸੀ।
ਬੇਬੇ..,ਬੇਬੇ.., ਕੀ ਹੋ ਗਿਆ ਬੇਬੇ ਨੂੰ, ਵੇ ਬੰਤਿਆ ਛੇਤੀ ਆ , ਬੇਬੇ ਨੂੰ ਡਾਕਟਰ ਕੋਲ ਲੈ ਚਲੀਏ।
ਡਾਕਟਰ ਸਾਹਬ, ਮੇਰੀ ਬੇਬੇ ਠੀਕ ਤਾਂ ਏ, ਜੇ ਏਨੂੰ ਕੁਝ ਹੋ ਗਿਆ ਤਾਂ ਮੈਂ ਵੀ ਨਹੀ ਰਹਿਣਾ ਜੇ , ਬੇਬੇ ਨੂੰ ਛੇਤੀ ਠੀਕ ਕਰ ਦੇਓ ਇਹ ਕਹਿੰਦਾ ਅਮਰੀਕ ਡਾਕਟਰ ਅੱਗੇ ਲੇਲੜੀਆਂ ਕੱਢ ਰਿਹਾ ਸੀ।
ਬਈ ਛੇਤੀ ਤੋਂ ਖੂਨ ਦਾ ਪ੍ਰਬੰਧ ਕਰ, ਤੇਰੀ ਬੇਬੇ ਦਾ ਅਪਰੇਸ਼ਨ ਕਰਨਾ ਪਉ,ਸਿਰ ਤੇ ਗਹਿਰਾ ਜਖ਼ਮ ਹੈ।
ਡਾਕਟਰ ਸਾਹਬ, ਅਸੀ ਖੂਨ ਦਾ ਇੰਤਜਾਮ ਕਿੱਥੋ ਕਰੀਏ, ਤੁਸੀ ਪੈਸੇ ਲੈ ਲਵੋ ਅਤੇ ਆਪ ਹੀ ਇੰਤਜਾਮ ਕਰ ਲਉ। ਬਈ ਸਾਡੇ ਕੋਲ ਇਸ ਸਮੇਂ ਇਸ ਗਰੁਪ ਦਾ ਖੂਨ ਨਹੀ ਹੈ, ਤੁਸੀ ਅਪਣਾਂ ਖੂਨ ਦੇ ਦਿਉ ਜਾਂ ਕਿਸੇ ਵੀ ਮਿਤਰ, ਰਿਸ਼ਤੇਦਾਰ ਕੋਲੋਂ ਪ੍ਰਬੰਧ ਕਰੋ, ਅਤੇ ਜੋ ਕਰਣਾ ਹੈ ਛੇਤੀ ਕਰੋ, ਸਾਡੇ ਕੋਲ ਮਰੀਜ ਨੂੰ ਬਚਾਉਣ ਦਾ ਸਮਾਂ ਬਹੁਤ ਘੱਟ ਹੈ। ਇਹ ਕਹਿੰਦਾ ਹੋਇਆ ਡਾਕਟਰ ਹੋਰ ਮਰੀਜਾਂ ਨੂੰ ਵੇਖਣ ਲਗ ਪਿਆ।
ਅਮਰੀਕ ਅਪਣਾ ਖੂਨ ਦੇਣ ਲਈ ਤਿਆਰ ਨਾ ਹੋ ਸਕਿਆ ਅਤੇ ਦੁਜੇ ਪਾਸੇ ਅਪਣੀ ਬੇਬੇ ਦੀ ਹਾਲਤ ਉਸ ਤੋਂ ਵੇਖੀ ਨਹੀ ਸੀ ਜਾ ਰਹੀ, ਇਸੇ ਦੁਚਿੱਤੇਪਣ ਵਿਚ ਉਸਨੇ ਕਈ ਥਾਂਵਾਂ ਤੇ ਫੋਨ ਘੁਮਾਏ ਪਰ ਉਸਦੇ ਪੱਲੇ ਨਿਰਾਸ਼ਾ ਹੀ ਪਈ ਅਤੇ ਉਸਨੂੰ ਕੁਝ ਵੀ ਨਹੀ ਸੀ ਸੁਝ ਰਿਹਾ, ਅਖੀਰ ਉਸਨੇ ਗੁਰਜੀਤ ਨੂੰ ਫੋਨ ਕਰ ਸਾਰੀ ਵਾਰਤਾ ਦਸੀ ਅਤੇ ਖੂਨ ਦਾ ਪ੍ਰਬੰਧ ਕਰਣ ਲਈ ਕਿਹਾ। ਗੁਰਜੀਤ ਨੇ ਹਸਪਤਾਲ ਪਹੁੰਚਣ ਤੱਕ ਰੈਡ ਕਰਾਸ ਫੋਨ ਕਰ ਖੂਨ ਦਾ ਇੰਤਜਾਮ ਕਰ ਦਿਤਾ ਤੇ ਇਸ ਤਰਾਂ ਉਸ ਦੀ ਬੇਬੇ ਦਾ ਅਪਰੇਸ਼ਨ ਠੀਕ ਹੋ ਗਿਆ।  ਡਾਕਟਰ ਨੇ ਅਮਰੀਕ ਨੂੰ ਕਿਹਾ ਕਿ ਜੇਕਰ ਅੱਜ ਗੁਰਜੀਤ ਸਮੇਂ ਤੇ ਨਾ ਪਹੁੰਚਦਾ ਤਾਂ ਬੇਬੇ ਨੂੰ ਬਚਾਉਣਾ ਬੜਾ ਔਖਾ ਸੀ, ਅਪਣੇ ਮਿਤੱਰ ਦਾ ਧੰਨਵਾਦ ਕਰ ਜਿਸਨੇ ਖੂਨ ਦਾ ਇੰਤਜਾਮ ਕਰਕੇ ਤੇਰੀ ਬੇਬੇ ਨੂੰ ਬਚਾ ਲਿਆ। ਅਮਰੀਕ ਹੁਣ ਗੁਰਜੀਤ ਨਾਲ ਅੱਖ ਨਹੀ ਮਿਲਾ ਪਾ ਰਿਹਾ ਸੀ। ਗੁਰਜੀਤ ਨੇ ਅਮਰੀਕ ਦੇ ਮੋਢੇ ਤੇ ਹੱਥ ਰਖ ਉਸਨੂੰ ਤਸੱਲੀ ਦਿੱਤੀ ਅਤੇ ਕਿਹਾ ਡੁੱਲੇ ਬੇਰਾ ਦਾ ਅਜੇ ਕੁੱਝ ਨਹੀਂ ਵਿਗੜਿਆ, ਸੰਭਲ ਜਾ। 
ਗੁਰਜੀਤ ਦੀ ਗਲ ਸੁਣ ਅਮਰੀਕ ਨੇ ਵਹਿਮ ਛੱਡ ਖੂਨਦਾਨ ਕਰਣ ਦਾ ਪ੍ਰਣ ਲਿਆ
ਹਰਪ੍ਰੀਤ ਸਿੰਘ
ਮੋ:            09992414888                  09467040888     

ਫੋਕਟ ਕਰਮਕਾਂਡਾਂ ਤੇ ਸੱਟ ਮਾਰਦੀ ਕਹਾਣੀ ਦੰਦ ਘਸਾਈ


ਫੋਕਟ ਕਰਮਕਾਂਡਾਂ ਤੇ ਸੱਟ ਮਾਰਦੀ ਕਹਾਣੀ
ਦੰਦ ਘਸਾਈ
ਬਾਬਾ ਜੀ ਸਤਿ ਸ੍ਰੀ ਅਕਾਲ, ਅੱਜ ਸਾਡੇ ਘਰ ਸਵੇਰੇ 11 ਕੁ ਵਜੇ 5 ਸਿੰਘ ਆ ਜਾਇਓ ਜੇ, ਬੇਬੇ ਕਹਿੰਦੀ ਸੀ ਕਿ ਵਡੇਰਿਆਂ ਦਾ ਸਰਾਧ ਕਰਨਾਂ ਵੇ , ਇਹ ਕਹਿੰਦਾ ਹੋਇਆ ਗੁਰਦੇਵ ਕਾਰ ਸਟਾਰਟ ਕਰ ਜਾਣ ਲੱਗਾ । ਓ ਭਲਿਆ ਲੋਕਾ, ਜਰਾ ਰੁਕ ਕੇ ਗਲ ਸੁਣ , ਤੈਨੂੰ ਪਤਾ ਨਹੀ ਅੱਜ ਤਾਂ ਸਾਰੇ ਪਿੰਡ ਦੀ ਰੋਟੀ ਕੈਨੇਡਾ ਵਾਲਿਆ ਘਰ ਹੈ ਅਤੇ ਉੱਥੇ ਸੇਵਾ ਵੀ ਚੰਗੀ ਹੋਣੀ ਹੈ। ਬੇਬੇ ਨੂੰ ਕਹਿ ਕਿ ਅੱਜ ਦਾ ਦਿਨ ਛੱਡ ਕਲ ਦਾ ਦਿਨ ਰੱਖ ਲਵੇ । ਗੁਰਦੇਵ ਇਹ ਗੱਲ ਸੁਣ ਘਰਦਿਆਂ ਤੇ ਹੋਰ ਲੋਹਾ ਲਾੱਖਾ ਹੋ ਗਿਆ ਕਿਓਂਕਿ ਉਹ ਆਪ ਵੀ ਅਜਿਹੇ ਕਰਮਕਾਂਡਾਂ ਤੋਂ ਦੂਰ ਸੀ ਪਰ ਅਜੇ ਉਸਦੀ ਘਰਦਿਆਂ ਅਗੇ ਕੋਈ ਪੇਸ਼ ਨਹੀ ਸੀ ਜਾ ਰਹੀ । ਉਹ ਘਰਦਿਆਂ ਦੇ ਨਾਲ ਇਹਨਾਂ ਅਖੋਤੀ ਬਾਬਿਆਂ ਭਾਵ ਗੁਰਮਤਿ ਅਨੁਸਾਰ ਬਨਾਰਸ ਕੇ ਠਗਾਂ ਨੂੰ ਵੀ ਸਬਕ ਸਿਖਾਉਣਾ ਚਾਹੁੰਦਾ ਸੀ। ਇਹ ਸੋਚਾਂ ਸੋਚਦਾ ਗੁਰਦੇਵ ਅਪਣੇ ਮਿਤੱਰ ਗੁਰਮੁਖ ਸਿੰਘ ਕੋਲ ਚਲਾ ਗਿਆ ਜੋਕਿ ਆਪ ਇਹਨਾਂ ਫੋਕਟ ਕਰਮਕਾਂਡਾਂ ਤੋਂ ਦੂਰ ਸੀ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਸੇ ਵੀ ਦੇਹਧਾਰੀ ਨੂੰ ਨਹੀ ਮਨੰਦਾ ਸੀ, ਸੂਤਕ-ਪਾਤਕ, ਜਾਤ-ਪਾਤ, ਉਚ-ਨੀਚ, ਸ਼ਗਨ-ਅਪਸ਼ਗਨ, ਸਰਾਧ ਆਦਿ ਨੂੰ ਵੀ ਉਹ ਫੋਕਟ ਕਰਮਕਾਂਡ ਹੀ ਮਨੰਦਾ ਸੀ ਅਤੇ ਹੋਰਣਾਂ ਲੋਕਾਂ ਖਾਸਕਰ ਨੋਜਵਾਨਾਂ ਨੂੰ ਵੀ ਉਹ ਅਜਿਹੇ ਉਪਦੇਸ਼ ਦਿੰਦਾ ਸੀ । ਗੁਰਦੇਵ ਸਿੰਘ ਨੇ ਸਾਰੀ ਵਾਰਤਾਂ ਅਪਣੇ ਮਿਤੱਰ ਨੂੰ ਦਸੀ ਅਤੇ ਉਸਨੇ ਅਪਣੇ ਮਾਤਾ-ਪਿਤਾ ਅਤੇ ਉਹਨਾਂ ਕਰਮਕਾਂਡੀ ਪਾਠੀਆਂ ਨੂੰ ਵੀ ਸਬਕ ਸਿਖਾਉਣ ਦੀ ਮੰਸ਼ਾ ਜਾਹਿਰ ਕੀਤੀ । ਗੁਰਮੁਖ ਸਿੰਘ ਨੇ ਗੁਰਦੇਵ ਸਿੰਘ ਨੂੰ ਘਰਦਿਆਂ ਅਤੇ ਕਰਮਕਾਂਡੀ ਪਾਠੀਆਂ ਨੂੰ ਸਬਕ ਸਿਖਾਉਣ ਦੀ ਵਿਓਂਤ ਦਸੀ । ਜਦੋ ਅਗਲੇ ਦਿਨ 5 ਸਿੰਘ ਲੰਗਰ-ਪ੍ਰਸ਼ਾਦਾ ਛਕਣ ਆਏ ਤਾਂ ਗੁਰਦੇਵ ਦੇ ਮਾਂਪਿਆ ਨੇ ਉਹਨਾਂ ਦੀ ਚੰਗੀ ਆਓ-ਭਗਤ ਕੀਤੀ, ਲੰਗਰ-ਪ੍ਰਸ਼ਾਦਾ ਛਕਣ ਊਪਰਾਂਤ ਘਰਦਿਆਂ ਨੇ ਗੁਰਦੇਵ ਦੇ ਹੱਥ ਸਭ ਪਾਠੀਆਂ ਨੂੰ ਮਾਇਆ ਦੇਣ ਲਈ ਦਿਤੀ ਪਰ ਗੁਰਦੇਵ ਸਿੰਘ ਨੇ ਅਪਣੇ ਮਿਤੱਰ ਗੁਰਮੁਖ ਸਿੰਘ ਦੀ ਸਕੀਮ ਅਨੁਸਾਰ ਮਾਇਆ ਆਪ ਰੱਖ ਲਈ ਅਤੇ ਪਾਠੀਆਂ ਨੂੰ ਲੰਗਰ ਛਕਾ ਸਮਾਪਤੀ ਦੀ ਫਤਹਿ ਗੱਜਾ ਦਿਤੀ । ਜਦੋ ਪਾਠੀਆਂ ਦੇ ਮੁੱਖੀ ਨੇ ਵੇਖਿਆ ਕਿ ਮਾਇਆ ਤਾਂ ਗੁਰਦੇਵ ਸਿੰਘ ਨੇ ਜੇਬ ਵਿਚ ਪਾ ਲਈ ਏ, ਉਸ ਨੇ ਗੁਰਦੇਵ ਸਿੰਘ ਤੋ ਮਾਇਆ ਮੰਗੀ, ਪਰ ਉਹ ਜਾਣਬੁਝ ਕੇ ਅਣਜਾਣ ਬਣਿਆ ਰਿਹਾ ਅਖੀਰ ਜਦੋ ਪਾਠੀ ਸਿੰਘਾਂ ਨੂੰ ਗੁਰਦੇਵ ਸਿੰਘ ਨੇ ਮਾਇਆ ਨਾ ਦਿਤੀ ਤਾਂ ਉਹਨਾਂ ਨੇ ਉੱਚਾ ਬੋਲਣਾ ਸ਼ੁਰੂ ਕਰ ਦਿਤਾ , ਆਵਾਜ ਸੁਣ ਅੰਦਰੋ ਗੁਰਦੇਵ ਸਿੰਘ ਦੇ ਪਿਤਾ ਜੀ ਬਾਹਰ ਆ ਗਏ ਅਤੇ ਕਾਰਣ ਪੁਛਿਆ । ਇੰਨੇ ਨੂੰ ਗੁਰਦੇਵ ਸਿੰਘ ਦਾ ਮਿਤੱਰ ਗੁਰਮੁਖ ਸਿੰਘ ਵੀ ਪਹੁੰਚ ਗਿਆ, ਉਸਨੇ ਕਿਹਾ ਕਿ ਗੁਰਦੇਵ ਸਿੰਘ ਨੇ 5 ਸਿੰਘਾਂ ਨੁੰ ਲੰਗਰ-ਪ੍ਰਸ਼ਾਦਾ ਛਕਣ ਦੇ ਬਦਲੇ ਦੰਦ ਘਸਾਈ ਨਹੀ ਦਿਤੀ ਇਸ ਲਈ ਇਹ ਰੋਲਾ ਪੈ ਗਿਆ ਹੈ। ਗੁਰਦੇਵ ਸਿੰਘ ਦੇ ਪਿਤਾ ਜੀ ਨੇ ਕਿਹਾ ਵੇ ਪੁਤੱਰ ਗੁਰਮੁਖ ਸਿੰਘ , ਤੇਰੇ ਜਿਹੇ ਸਮਾਜ-ਸੁਧਾਰਕਾਂ ਦੀ ਗੱਲ ਸਾਡੀ ਸਮਝ ਤੋ ਬਾਹਰ ਏ,ਜਰਾ ਖੁਲ ਕੇ ਸਮਝਾ। ਬਾਪੂ ਜੀ ਗਲ ਇੰਝ ਏ ਕਿ ਤੁਸਾਂ ਨੇ ਇਹਨਾਂ 5 ਸਿੰਘਾਂ ਨੂੰ ਲੰਗਰ-ਪ੍ਰਸ਼ਾਦਾ ਛਕਾਇਆਂ ਵੇ , ਜਿਹੜੇ ਮਾਲ-ਪੁੜੇ, ਸ਼ਾਹੀ ਪਨੀਰ, ਖੀਰ ਇਹਨਾਂ ਖਾ ਕੇ ਅਪਣੇ ਢਿੱਡ ਵਿਚ ਪਚਾਇਆ ਏ ਅਤੇ ਦੰਦਾ ਨੂੰ ਘਸਾਇਆ ਵੇ, ਇਹ ਉਸ ਬਦਲੇ ਦੰਦ ਘਸਾਈ (ਮਾਇਆ)ਮੰਗਦੇ ਨੇ ਜੋਕਿ ਇਹਨਾਂ ਬਨਾਰਸੀ ਠਗਾਂ ਦਾ ਹੱਕ ਬਣਦਾ ਏ। ਇਹ ਗੱਲ ਸੁਣ ਗੁਰਦੇਵ ਸਿੰਘ ਦੇ ਪਿਤਾ ਜੀ ਨੇ 5 ਸਿੰਘਾਂ ਨੂੰ ਲਾਹਣਤਾਂ ਪਾਈਆਂ । ਇਹ ਸ਼ਬਦ ਸੁਣ ਪੰਜੇ ਸਿੰਘ ਪਾਣੀ-ਪਾਣੀ ਹੋ ਗਏ ਅਤੇ ਸ਼ਰਮ ਨਾਲ ਸਿਰ ਝੁਕਾ ਲਿਆ । ਗੁਰਮੁਖ ਸਿੰਘ ਨੇ ਫਿਰ ਟਕੋਰ ਮਾਰੀ ਤੇ ਭਗਤ ਕਬੀਰ ਜੀ ਦੇ ਸ਼ਬਦ ਵਿਚੋ ਸਮਝਾਂਦੇ ਹੋਇ ਕਿਹਾ ਕਿ
                          “ ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਈ ''
ਭਾਵ ਜੀਂਉਦੇ ਹੋਇ ਤੁਸੀ ਅਪਣੇ ਵਡੇ-ਵਡੇਰਿਆਂ ਦੀ ਪਰਵਾਹ ਨਹੀ ਕਰਦੇ , ਨਾਂਹੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹੋ ਅਤੇ ਲੋਕ ਵਿਖਾਵੇ ਲਈ ਤੁਸੀ ਸਰਾਧ ਕਰ ਉਹਣਾਂ ਨਮਿੱਤ ਪਕਵਾਨ ਖਵਾਂਦੇ ਹੋ। ਸੋ ਹੇ ਭਾਈ, ਇਹਨਾਂ ਕਰਮਕਾਂਡਾਂ ਨੂੰ ਛਡੋ ਅਤੇ ਗੁਰਮਤ ਅਨੁਸਾਰੀ ਜੀਵਨ ਜੀਓ। ਇਹ ਵਾਰਤਾ ਸੁਣ ਸਭ ਨੇ ਪਰਮਾਤਮਾ ਅੱਗੇ ਭਵਿੱਖ ਵਿੱਚ ਅਜਿਹੇ ਕਰਮਕਾਂਡਾਂ ਤੋਂ ਛੁਟਕਾਰਾ ਪਾਉਣ ਦੀ ਅਰਦਾਸ ਕੀਤੀ ।
ਹਰਪ੍ਰੀਤ ਸਿੰਘ
ਮੋ:09992414888, 09467040888

ਸੱਚੀ ਘਟਨਾ ਤੇ ਆਧਾਰਿਤ ਕਹਾਣੀ 'ਜ਼ਮੀਰ'

ਸੱਚੀ ਘਟਨਾ ਤੇ ਆਧਾਰਿਤ ਕਹਾਣੀ 'ਜ਼ਮੀਰ'

ਸੱਚੀ ਘਟਨਾ ਤੇ ਆਧਾਰਿਤ ਕਹਾਣੀ
'ਜ਼ਮੀਰ'
ਇਸ ਕਲਜੁਗੀ ਸਮੇਂ ਵਿਚ ਚੰਗੇ ਤੋਂ ਚੰਗੇ ਬੰਦਿਆਂ ਦੀ ਜ਼ਮੀਰ ਵੀ ਜੁਆਬ ਦੇ ਜਾਂਦੀ ਹੈ, ਪਰ ਅਜਿਹੇ ਸਮੇਂ ਵਿਚ ਚੋਰਾਂ/ਡਕੈਤਾਂ ਦੀ ਵੀ ਕੋਈ ਜ਼ਮੀਰ ਹੁੰਦੀ ਹੈ ਇਹ ਬਾਤਾਂ ਪੁਰਾਣੇ ਬਜੁਰਗਾਂ ਤੋਂ ਸੁਣੀਂਦੀਆਂ ਸਨ ਪਰ ਵਿਸ਼ਵਾਸ਼ ਕਰਨਾ ਔਖਾ ਹੀ ਲਗਦਾ ਸੀ, ਪਰ ਇਸ ਇਕੱਵੀਂ ਸਦੀ ਵਿਚ ਇਕ ਅਜੇਹੀ ਘਟਨਾ ਵਾਪਰੀ ਜਿਸ ਨੂੰ ਕਹਾਣੀ ਰੂਪ ਵਿਚ ਤੁਹਾਡੇ ਨਾਲ ਸਾਂਝੀ ਕਰਨ ਦਾ ਉਪਰਾਲਾ ਕੀਤਾ ਹੈ।    ਲੇਖਕ ਹਰਪ੍ਰੀਤ ਸਿੰਘ


ਚੋਰੀ ਕਰਨ ਦੇ ਇਰਾਦੇ ਨਾਲ ਕੁਝ ਬੰਦੇ ਇਕ ਘਰ ਵਿਚ ਜਾ ਵੜੇ, ਘਰ ਵਿਚ ਮਕਾਨ ਮਾਲਕਿਨ ਤੇ ਉਸ ਦੀ ਜਵਾਨ ਧੀ ਹੀ ਸੀ, ਉਸ ਦਾ ਮਾਲਿਕ ਕਿਸੇ ਕੰਮ ਲਈ ਸ਼ਹਿਰੋਂ ਬਾਹਰ ਗਿਆ ਹੋਇਆ ਸੀ,ਰਾਤ ਨੂੰ ਚੋਰਾਂ ਨੇ ਮਕਾਨ ਮਾਲਕਿਨ ਦੀ ਕਨਪਟੀ ਤੇ ਦੇਸੀ ਕੱਟਾ ਰਖ ਸਭ ਕੁਝ ਸਾਹਮਨੇ ਲਿਆਉਣ ਲਈ ਦਬਾਅ ਬਣਾਇਆ, ਸਾਰੇ ਗਹਣੇ,ਨਕਦੀ ਤੇ ਹੋਰ ਸਾਮਾਨ ਇਕੱਠਾ ਕਰ ਜਦੋ ਉਹ ਜਾਣ ਲਗੇ ਤਾਂ ਉਹਨਾਂ ਵਿਚੋ ਇਕ ਦੀ ਨਜਰ ਮਕਾਨ ਮਾਲਕਿਨ ਦੀ ਜਵਾਨ ਧੀ ਤੇ ਪਈ, ਉਸ ਖੋਟੀ ਨੀਯਤ ਚੋਰ ਨੇ ਕੁੜੀ ਨਾਲ ਜਬਰਦਸਤੀ ਕਰਨੀ ਚਾਹੀ, ਮਕਾਨ ਮਾਲਕਿਨ ਨੇ ਉਸ ਚੋਰ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਰਬ ਦਾ ਵਾਸਤਾ ਪਾ ਕੁੜੀ ਨੂੰ ਛੱਡ ਦੇਣ ਦੀ ਬੇਨਤੀ ਕੀਤੀ
ਚੱਲ-ਚੱਲ ਪਰੇ ਹੋ, ਜਿਆਦਾ ਬਕਵਾਸ ਕੀ ਤੋ ਯਹੀਂ ਪਰ ਦਫ਼ਨਾ ਦੁੰਗਾ..
ਮਕਾਨ ਮਾਲਕਿਨ ਨੇ ਚੋਰਾਂ ਦੇ ਆਗੂ ਨੂੰ ਬੜੇ ਤਰਲੇ ਕੀਤੇ, ਰੱਬ ਦਾ ਵਾਸਤਾ ਪਾਇਆ, ਲੇਲੜੀਆਂ ਕਢੀਆਂ। ਇਥੋਂ ਤੱਕ ਕਿਹਾ...... 
'ਆਪਣੇ ਘਰ ਧੀਆਂ-ਭੈਣਾਂ ਵਲ ਵੇਖੋ ਇਹ ਵੀ ਤਾਂ ਤੁਹਾਡੀ ਧੀ-ਭੈਣ ਵਰਗੀ ਏ, ਅਜਿਹਾ ਕਹਿਰ ਨਾ ਕਰੋ, ਇਸ ਵਿਚਾਰੀ ਦੀ ਇਜੱਤ ਨਾ ਰੋਲੋ, ਇਸ ਤਰਾਂ ਤਾਂ ਇਹ ਜਿੰਦੇ ਜੀ ਮਰ ਜਾਵੇਗੀ, ਜੇਕਰ ਮਾਰਨਾ ਹੀ ਏ ਤਾਂ ਸਾਨੂੰ ਦੋਹਾਂ ਨੂੰ ਥਾਂ ਤੇ ਹੀ ਮਾਰ ਦੇਉ , ਘਟੋ-ਘੱਟ ਸਾਡੀ ਇਜੱਤ ਤਾਂ ਬੱਚ ਜਾਵੇਗੀ, Âੈਵੇਂ ਬਾਅਦ ਵਿਚ ਬਦਖੋਈ ਤਾਂ ਨਹੀ ਹੋਵਗੀ, ਜੋ ਕੁਝ ਮੇਰੇ ਕੋਲ ਸੀ ਉਹ ਸੱਭ ਤੁਹਾਨੂੰ ਦੇ ਦਿਤਾ ਏ,ਇਥੋਂ ਤੱਕ ਕਿ ਇਸ ਦੇ ਵਿਆਹ ਲਈ ਤਿਆਰ ਕੀਤਾ ਸਾਮਾਨ ਵੀ ਤੁਸਾਂ ਲੈ ਲਿਆ ਏ, ਖ਼ੁਦਾ ਦੇ ਕਹਿਰ ਤੋਂ ਡਰੋਂ......'
ਅਜੇਹੀ ਬਾਤਾਂ ਸੁਣ ਚੋਰੀ ਕਰਣ ਆਏ ਬੰਦਿਆਂ ਵਿਚੋਂ ਇਕ ਦਾ ਮਨ ਪਸੀਜ ਗਿਆ ਅਤੇ ਉਸ ਨੇ ਅਪਣੀ ਜ਼ਮੀਰ ਦੀ ਆਵਾਜ ਸੁਣ ਅਪਣੇ ਉਸ ਵਹਸ਼ੀ ਸਾਥੀ ਨੂੰ ਕਿਹਾ 
'ਨਾਸੀਰ ਛੋਡ ਇਸਕੋ ਹਮ ਸਿਰਫ ਮਾਲ ਲੁਟਨੇ ਆਏ ਥੇ ਕਿਸੀ ਕੀ ਇਜੱਤ ਲੁਟਨੇ ਨਹੀਂ..........।'
ਭਾਈ ਜਾਨ ਯੇ ਭੀ ਤੋ ਮਾਲ ਹੀ ਹੈ,ਖਰਾ ਸੋਨਾ......, ਇਸਕੋ ਸਾਥ ਹੀ ਲੇ ਚਲਤੇ ਹੈਂ, ਆਰਾਮ ਸੇ ਮਿਲ ਬਾਂਟ ਕਰ ਲੁਟੇਂਗੇ..।
ਓਏ ਬੇਸ਼ਰਮ, ਬੇਹਿਆ ਕੁਛ ਸੋਚ, ਖੁਦਾ ਕੇ ਖੋਫ਼ ਸੇ ਡਰ, ਕੁੜੀਓ ਔਰ ਚਿੜੀਓ ਕਾ ਕਿਆ ਹੈ ਯੇ ਤੋਂ ਅਬਲਾ ਹੈਂ, ਪਰਾਇਆ ਧਨ ਹੈਂ, ਸੋ ਕੁਕਰਮ ਛੋਡ ਅੋਰ ਆ ਚਲੇ ਬਾਕੀ ਸਭੀ ਸਾਥੀ ਬਾਹਰ ਚਲੇ ਗਏ ਹੈਂ, ਕਹੀਂ ਪਕੜੇ ਗਏ ਤੋ ਮੁਸ਼ਿਕਲ ਹੋ ਜਾਏਗੀ, ਪਰ ਉਹ ਵਹਸ਼ੀ ਚੋਰ ਅਪਣੇ ਮੁੱਖੀ ਦੀ ਪਰਵਾਹ ਕੀਤੇ ਬਗੈਰ ਦਰਿੰਦਗੀ ਤੇ ਆ ਗਿਆ।
ਨਾ..ਸੀ..ਰ....................।
ਆਪ ਜਾਓ ਭਾਈ ਜਾਨ.. ਮੈਂ ਅਭੀ ਆਤਾ ਹੂੰ।
ਇਧੱਰ ਠਾਹ......... ਠਾਹ...... ਠਾਹ...... ਦੀ ਆਵਾਜ ਆਈ ਤੇ ਉਧੱਰੋ ਨਾਸੀਰ ਚਿਖਿੱਆ ਭਾ........।
ਹੁਣ ਕਮਰੇ ਵਿੱਚ ਉਸ ਦੀ ਲਾਸ਼ ਪਈ ਸੀ, ਸੰਨਾਟਾ ਛਾ ਗਿਆ, ਬਾਹਰਲੇ ਸਾਥੀ ਵੀ ਗੋਲੀ ਦੀ ਆਵਾਜ ਸੁਣ ਅੰਦਰ ਆ ਗਏ, ਸਾਹਮਨੇ ਨਾਸੀਰ ਦੀ ਲਾਸ਼ ਵੇਖ ਇਕ-ਦੁਜੇ ਵੱਲ ਸਵਾਲੀਆ ਨਜਰਾਂ ਨਾਲ ਵੇਖਣ ਲਗੇ, ਚੋਰਾਂ ਦੇ ਮੁੱਖੀ ਨੇ ਕੁਝ ਇਸ਼ਾਰਾ ਕੀਤਾ,ਵਹਸ਼ੀ ਨਾਸੀਰ ਦੇ ਚਿਹਰੇ ਅਤੇ ਸ਼ਰੀਰ ਤੇ ਕੋਈ ਤਰਲ ਪਦਾਰਥ ਪਾਕੇ ਉਸਨੂੰ ਸਾੜ ਦਿਤਾ ਤਾਂਕਿ ਉਸ ਦੀ ਪਹਿਚਾਣ ਨਾ ਹੋ ਸਕੇ। ਅਜਿਹਾ ਕਾਰਨਾਮਾ ਕਰ ਚੋਰ ਆਪਣੇ ਸਾਥੀ ਨੂੰ ਓੱਥੇ ਛੱਡ ਚਲੇ ਗਏ ।
ਸਵੇਰ ਤੱਕ ਇਹ ਵਾਰਤਾ ਜੰਗਲ ਦੀ ਅੱਗ ਵਾਂਗ ਚੁਫੇਰੇ ਫੈਲ ਗਈ, ਜਿੱਥੇ ਲੋਕ ਇਕ ਪਾਸੇ ਚੋਰਾਂ ਨੂੰ ਲਾਹਨਤਾਂ ਪਾ ਰਹੇ ਸੀ ਉੱਥੇ ਦੁਜੇ ਪਾਸੇ ਕੁਝ ਕੁ ਲੋਕ ਓਸ ਚੋਰ ਮੁੱਖੀ ਵਲੋਂ ਜ਼ਮੀਰ ਦੀ ਆਵਾਜ ਤੋਂ ਲਏ ਗਏ ਫੈਸਲੇ ਦੀ ਮੋਨ ਸ਼ਲਾਘਾ ਵੀ ਕਰ ਰਹੇ ਸੀ।
ਹਰਪ੍ਰੀਤ ਸਿੰਘ
ਮੋ: 099924-14888, 094670-40888
ਹਰਪ੍ਰੀਤ ਸਿੰਘ.ਕੇਕੇਆਰ.ਜੀਮੇਲ.ਕਾਮ

ਧੀ ਵੱਲੋਂ ਲਿਆ ਗਿਆ ਫ਼ੈਸਲਾ ਦਲੇਰੀ ...ਹਰਪ੍ਰੀਤ ਸਿੰਘ ਦ੍ਵਾਰਾ ਲਿਖੀ ਗਈ ਇਕ ਵਿਸ਼ੇਸ਼ ਕਹਾਨੀ...ਜਰੂਰ ਪੜ੍ਹੋ ਜੀ

ਧੀ ਵੱਲੋਂ ਲਿਆ ਗਿਆ ਫ਼ੈਸਲਾ ਦਲੇਰੀ

ਧੀ ਵੱਲੋਂ ਲਿਆ ਗਿਆ ਫ਼ੈਸਲਾ
ਦਲੇਰੀ
ਅੱਜ ਸੁਰਜੀਤ ਬਹੁਤ ਖੁਸ਼ ਸੀ, ਕਿਉਂਕਿ ਅੱਜ ਉਸ ਦੀ ਧੀ ਨੂੰ ਵੇਖਣ ਲਈ ਉਸ ਦਾ ਭਰਾ ਕੋਈ ਰਿਸ਼ਤਾ ਲਿਆ ਰਿਹਾ ਸੀ। ਅੱਜ ਸਵੇਰੇ ਤੜਕੇ Àਠਕੇ ਹੀ ਉਸਨੇ ਸਾਫ-ਸਫਾਈ ਤੇ ਰਸੋਈ ਦਾ ਕੰਮ ਨਿਬੇੜ ਲਿਆ ਸੀ। ਪਰ ਅਜੇ ਤੱਕ ਉਸ ਦੀ ਧੀ ਕਰਮਬੀਰ ਨਹੀ ਉਠੀ ਸੀ। ਰਸੋਈ ਦਾ ਕੰਮਕਾਰ ਕਰਦੇ ਉਸਨੇ ਕਿਹਾ, ਨੀ ਕੁੜੀਏ ਉਠ ਜਾ , ਤੈਨੂੰ ਪਤਾ ਨਹੀ ਤੇਰੇ ਮਾਮੇ ਬਲਬੀਰ ਨੇ ਤੇਰੇ ਸਾਕ ਲਈ ਬੜਾ ਵਧੀਆ ਤੇ ਚੰਗਾ ਘਰ ਲਭਿਆ ਏ, ਉਹਨਾਂ ਨੂੰ ਤੇਰੀ ਫੋਟੋ ਪਸੰਦ ਆ ਗਈ ਏ ਅਤੇ ਭਰਾ ਕਹਿੰਦਾ ਸੀ ਕਿ ਗੱਲ ਪੱਕੀ ਹੀ ਸਮਝੀ, ਆਹੋ ਨਾਲੇ ਮੁੰਡੇ ਦੇ ਪਿਓ ਦਾ ਪ੍ਰਾਪਟੀ ਦਾ ਕੰਮ ਏ, ਵੱਡੇ ਸ਼ਹਿਰਾ ਵਿੱਚ ਪਲਾਟ ਤੇ ਕੋਠੀਆਂ ਨੇ ਅਤੇ ਮੁੰਡਾ ਬਾਹਰਲੇ ਮੁਲਕ ਰਹਿੰਦਾ ਵੇ, ਨਾਲੇ ਸੁਖ ਨਾਲ ਇਕੋ-ਇਕ ਮੁੰਡਾ ਏ ਓਨ•ਾਂ ਦਾ, ਕਹਿੰਦੇ ਸੀ ਕੁੜੀ ਨੂੰ ਨਾਲ ਹੀ ਲੈ ਜਾਣਾ ਵੇ ਕਨੈਡਾ ਵਿੱਚ, ਉਠ ਪੁੱਤ ਛੇਤੀ-ਛੇਤੀ ਤਿਆਰ ਹੋ ਜਾ, ਪਤਾ ਨਹੀ ਤੇਰਾ ਬਾਪੂ ਕਿਧੱਰ ਨੂੰ ਤੁਰ ਪਿਆ ਏ , ਉਹਨੂੰ ਵੀ ਪਰਸੋਂ ਦੀ ਕਹਿ ਰਹੀ ਆਂ ਕਿ ਆਉਂਦੇ ਐਤਵਾਰ ਭਰਾ ਬਲਬੀਰ ਅਪਣੀ ਧੀ ਕਰਮਬੀਰ ਵਾਸਤੇ ਕੋਈ ਘਰ ਵਿਖਾ ਰਿਹਾ ਹੈ, ਉਹਨਾਂ ਨੂੰ ਕੁੜੀ ਦੀ ਫੋਟੋ ਪਸੰਦ ਆ ਗਈ ਏ ਅਤੇ ਉਹਨਾਂ ਨੇ ਘਰ ਵੇਖਣ ਆਉਣਾਂ ਹੈ। ਪਰ ਪਤਾ ਨਹੀ ਹੁਣ ਤੱਕ ਕਿਉਂ ਨਹੀ ਬਹੁੜਿਆਂ, ਉਹਨਾਂ ਦੀ ਹੈਸੀਅਤ ਮੁਤਾਬਿਕ ਚੰਗੀ ਸੇਵਾ ਪਾਣੀ ਕਰਨੀ ਹੈ, ਕੀ ਪਤਾ ਕੁੜੀ ਦੇ ਭਾਗਾਂ ਨੂੰ ਸਾਡੇ ਵੀ ਭਾਗ ਜਾਗ ਪੈਣ, ਅਜਿਹੇ ਸ਼ਬਦ ਬੋਲਦੀ ਸੁਰਜੀਤ ਨਾਲੋ-ਨਾਲ ਰਸੋਈ ਵਿਚ ਕੰਮ ਕਰਦੀ ਜਾ ਰਹੀ ਸੀ। 
 ਦੁਜੇ ਪਾਸੇ ਉਸ ਦੀ ਧੀ ਕਰਮਬੀਰ ਕਿਸੇ ਉਧੇੜਬੁਣ ਵਿਚ ਪਈ ਸੀ ਕਿ ਕਿਉਂ ਮਾਪੇ ਧੀ ਨੂੰ ਡੰਗਰਾਂ ਵਾਂਗ ਸਮਝਦੇ ਹਨ ਜਦੋ ਜੀ ਕੀਤਾ ਅਗਲੇ ਹੱਥ ਰੱਸਾ ਫੜਾ ਦਿਤਾ, ਨਾ ਅੱਗਾ ਵੇਖਿਆ ਨਾ ਪਿੱਛਾ ਜਦਕਿ ਦੁਜੇ ਪਾਸੇ ਪੁਤਾਂ ਲਈ ਪੁਰੀ ਪੁਛ-ਪੜਤਾਲ ਕਰਕੇ ਹੀ ਸਾਕ ਕਰਦੇ ਹਨ ਪਰ ਬੇਗਾਣਿਆਂ ਨੂੰ ਅਪਣਾਂ ਬਣਾ ਕੇ ਰਹਿਣਾ ਧੀ ਨੇ ਹੁੰਦਾ ਹੇ। ਪਰ ਮੈਂ ਤਾਂ ਅਪਣੇ ਦਿਲੋਂ ਤੇ ਪੁਰੀ ਜਾਣਕਾਰੀ ਕਢਵਾ ਕੇ ਹੀ ਸਾਕ ਲਈ ਹਾਂ ਕਰਾਂਗੀ ਭਾਂਵੇਂ ਮੈਨੂੰ ਦੁਨੀਆਂ ਦੀਆਂ ਗਲਾਂ ਕਿਉਂ ਨਾ ਸੁਣਨੀਆਂ ਪੈਣ। ਸਵੇਰ ਦੀ ਤਿਆਰ ਬੈਠੀ ਕਰਮਬੀਰ ਨੂੰ ਦੁਪਿਹਰ ਦਾ ਇੱਕ ਵੱਜ ਗਿਆ ਸੀ, ਹੁਣ ਤਾਂ ਉਸ ਦੀ ਮਾਂ ਵੀ ਅੰਦਰੋ ਸੜੀ ਪਈ ਸੀ ਕਿ ਚੰਗਾ ਭਰਾ ਵੇ, ਸਵੇਰ ਦੇ ਦਸ ਵਜੇ ਦਾ ਟਾਈਮ ਦਿਤਾ ਸੀ ਤੇ ਦੁਪਿਹਰ ਦਾ ਇੱਕ ਵਜੱਣ ਨੂੰ ਆ ਗਿਆ ਪਰ ਅਜਿਹੇ ਤਕ ਆਏ ਨਹੀ, ਕੋਈ ਅਣਹੋਣੀ ਨਾ ਹੋ ਗਈ ਹੋਵੇ, ਕਿੱਧਰੇ ਜੁਆਬ ਹੀ ਨਾ ਦੇ ਦਿਤਾ ਹੋਵੇ, ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿਉਂਕਿ ਇਸ ਰਿਸ਼ਤੇ ਲਈ ਉਸ ਨੇ ਆਪ ਹੀ ਕਰਮਬੀਰ ਦੇ ਬਾਪੂ ਨੂੰ ਜੋਰ ਪਾਇਆ ਸੀ। ਇੰਨੇ ਨੂੰ ਮੋਬਾਈਲ ਦੀ ਘੰਟੀ ਵਜੀ, ਭਰਾ ਵਲੋਂ ਜਰੂਰੀ ਸੁਚਨਾਵਾਂ ਦੇਣ ਤੋਂ ਬਾਅਦ 10 ਮਿੰਟ ਵਿਚ ਪਹੁੰਚਣ ਦਾ ਕਿਹਾ ਗਿਆ ਸੀ। 
 ਪਰ ਹੁਣ ਤਾਂ 2 ਵੱਜ ਗਏ ਸੀ, ਦੁਰੋਂ ਸਕਾਰਪੀਓ ਗੱਡੀ ਆਉਂਦੀ ਦਿਸੀ, 5 ਕੁ ਮੈਂਬਰ ਆਏ ਸੀ, ਭਰਾ-ਭਰਜਾਈ, ਵਿਚੋਲਾ, ਮੁੰਡਾ ਅਤੇ ਮੁੰਡੇ ਦਾ ਪਿਓ। ਰਸਮੀ ਗਲਬਾਤ ਤੋਂ ਬਾਅਦ ਚੰਗੀ ਆਓ ਭਗਤ ਕੀਤੀ ਗਈ, ਕੰਮਕਾਰ ਤੇ ਹੋਰ ਗਲਾਂਬਾਤਾਂ ਵਿਚ ਹੀ ਵਿਚੋਲੇ ਵਲੋਂ ਕੁੜੀ ਨੂੰ ਬੁਲਾਉਣ ਲਈ ਕਿਹਾ ਗਿਆ, ਪਰ ਕਰਮਬੀਰ ਕੁਝ ਹੋਰ ਹੀ ਸੋਚ ਰਹੀ ਸੀ, ਉਸਨੇ ਫੈਸਲਾ ਲੈ ਲਿਆ ਸੀ ਬਸ ਮੌਕੇ ਦੀ ਉਡੀਕ ਵਿਚ ਸੀ। ਰਸਮੀ ਦੇਖਾ-ਦੇਖੀ ਤੋਂ ਬਾਅਦ ਸ਼ਗਨ ਦੀ ਰਸਮ ਦਾ ਫ਼ਤਵਾ ਜਾਰੀ ਹੋ ਗਿਆ, ਪਰ ਕਰਮਬੀਰ ਦੇ ਪਿਤਾ ਬਲਬੀਰ ਸਿੰਘ ਨੂੰ ਕੁਝ ਠੀਕ ਨਹੀ ਸੀ ਲਗ ਰਿਹਾ, ਉਸਨੇ ਸੁਰਜੀਤ ਨੂੰ ਮੁੰਡੇ ਬਾਰੇ ਅਤੇ ਉਸ ਦੇ ਘਰ-ਪਰਿਵਾਰ ਨੂੰ ਵੇਖਣ ਤੋ ਬਾਅਦ ਰਿਸ਼ਤਾ ਪੱਕਾ ਕਰਣ ਦੀ ਗਲ ਕਹੀ, ਉਹ ਚਾਹੁੰਦਾ ਸੀ ਕਿ ਵਿਦੇਸ਼ ਵਿਚ ਰਹਿੰਦੇ ਮੁੰਡੇ ਦੀ ਪੁਛ-ਪੜਤਾਲ ਜਰੂਰ ਕੀਤੀ ਜਾਵੇ , ਪਰ ਸੁਰਜੀਤ ਸਮਝਦੀ ਸੀ ਕਿ ਇਸ ਕਾਰਜ ਵਿਚ ਦੇਰ ਨਹੀ ਕਰਨੀ ਚਾਹੀਦੀ ਕਿਉਂਕਿ ਵਿਚੋਲੇ ਮੁਤਾਬਿਕ ਮੁੰਡੇ ਨੇ 15 ਕੁ ਦਿਨਾਂ ਬਾਅਦ ਵਾਪਿਸ ਕੈਨੇਡਾ ਚਲੇ ਜਾਣਾ ਸੀ ਅਤੇ ਉਂਝ ਵੀ ਉਸ ਦੇ ਭਰਾ-ਭਰਜਾਈ ਨਾਲ ਹੀ ਤਾਂ ਹਨ। 
 ਉਧਰ ਕਰਮਬੀਰ ਦੇ ਪਿਤਾ ਬਲਬੀਰ ਸਿੰਘ ਦਾ ਮਨ ਇਸ ਰਿਸ਼ਤੇ ਨੂੰ ਹਾਂ ਕਰਣ ਲਈ ਤਿਆਰ ਨਹੀ ਸੀ ਹੋ ਰਿਹਾ ਪਰ ਉਹ ਵੀ ਇਹ ਰਿਸ਼ਤਾ ਬਿਨਾ ਪੁਛ-ਪੜਤਾਲ ਦੇ ਛਡਣਾ ਨਹੀ ਸੀ ਚਾਹੁੰਦਾ । ਅਖੀਰ ਪਿਤਾ ਨੇ ਅਪਣੇ ਦੁਚਿਤੇਪਨ ਦੀ ਅਵਸਥਾ ਵੇਖ ਫੈਸਲਾ ਧੀ ਕਰਮਬੀਰ ਤੇ ਛੱਡ ਦਿਤਾ, ਕਰਮਬੀਰ ਨੇ ਮੌਕਾ ਵੇਖ ਸਾਫ ਲਫ਼ਜਾ ਵਿਚ ਮਨਾਂ ਕਰਦੇ ਹੋਇ ਜੁਆਬ ਦਿਤਾ ਕਿ ਜਿਹੜੇ ਬੰਦੇ ਬਾਹਰਲੇ ਮੁਲਕ ਵਿਚ ਰਹਿ ਕੇ ਵੀ ਅਪਣੇ ਦਿਤੇ ਸਮੇਂ ਤੋਂ 4 ਘੰਟੇ ਲੇਟ ਆ ਰਹੇ ਹੋਣ, ਉਹਨਾਂ ਤੋਂ ਭਵਿੱਖ ਵਿਚ ਕੀ ਉਮੀਦ ਰੱਖੀ ਜਾ ਸਕਦੀ ਹੈ,ਇਸ ਲਈ ਪਾਪਾ ਮੈਨੂੰ ਇਹ ਰਿਸ਼ਤਾ ਮੰਜੂਰ ਨਹੀਂ। ਇਹ ਬੋਲ ਬੋਲਦੇ ਕਰਮਬੀਰ ਉਥੋਂ ਉਠ ਕੇ ਚਲੀ ਗਈ। ਗੱਲ ਬਣਦੀ ਨਾ ਵੇਖ ਵਿਚੋਲੇ ਨੇ ਮੁੰਡੇ ਨੂੰ ਇਸ਼ਾਰਾ ਕਰ ਉੱਥੋ ਨਿਕਲ ਜਾਣ ਵਿਚ ਹੀ ਅਪਣੀ ਭਲਾਈ ਸਮਝੀ।
ਹਰਪ੍ਰੀਤ ਸਿੰਘ
ਮੋ:09992414888, 09467040888

Tuesday, July 23, 2013

प्रो. अमर्त्य सेन आज ख़बरों में हैं. ...Saurabh Arya


  • मोदी पर रखे गए अपने विचारों के लिए प्रो. अमर्त्य सेन आज ख़बरों में हैं. मीडिया एक बार फिर निराश कर रहा है. कल प्रो. अमर्त्य सेन अपना व्‍याख्‍यान दे रहे थे...मैं वहीं मौजूद था. कल रात प्रो. सेन ने देश की विकास कथा, अन्‍य दक्षिण-एशियाई देशों से तुलना, चीन-सिंगापुर-दक्षिण कोरिया जैसे देशों की तरक्‍की के कारणों, भारत में शिक्षा और जन-स्‍वास्‍थ्‍य की लचर स्थिति और इन क्षेत्रों में आजादी के बाद कम निवेश के चलते देश के पिछड़ने के बारे में बहुत सी महत्‍वपूर्ण बातें कहीं. पर जब रात 11 बजे घर लौट कर टीवी ऑन किया तो ब्रेकिंग न्‍यूज थी कि ' प्रधानमंत्री के तौर पर अमर्त्य सेन को मोदी पसंद नहीं'. गोया सेन ही प्रधानमंत्री को चुनेंगे. मीडिया के विवेक पर कोई आश्चर्य नहीं था कि पूरे व्‍याख्‍यान में से उन्‍हें मोदी ही काम की चीज नज़र आए. प्रो. सेन एनडीटीवी की बरखा दत्‍त द्वारा उनके मुंह में डाले जा रहे शब्‍दों को लेकर शुरू से ही सतर्क थे और एक दो बार तो उन्‍होंने इस अनावश्‍यक माउथ फीडिंग के लिए बरखा की मुस्‍कुराते हुए खिचाई भी की. मेरी समझ से बाहर था कि एक अर्थशास्‍त्री से मोदी पर सवाल क्‍यों पूछे जाते हैं. प्रो. सेन के साथ मौजूद अर्थशास्‍त्री जीन ड्रेज ने उन्‍हें ऐसे सवालों का जवाब देने से टोका भी.....पर प्रो. सेन ने खुले दिल से अपने मन के विचार रख ही दिए. फिर भी, अपनी बातों को तार्किक ढंग से रखते हुए प्रो. सेन ने मोदी पर अपने बेहद संतुलित विचार रखे....उन्‍होंने गुजरात की तरक्‍की से सबक लेने की बात कई बार कहीं. खासकर वहां फिजिकल इन्‍फ्रास्‍ट्रक्‍चर के क्षेत्र में हुई तरक्‍की से. परंतु उन्‍होंने यह भी कहा कि वह उस राजनीति को पसंद नहीं करते हैं जो मोदी गुजरात मे करते हैं....जिसमें अल्‍पसंख्‍यक राज्‍य से भयभीत हों आदि आदि और वे ऐसे व्‍यक्ति को प्रधानमंत्री के रूप मं नहीं देखना चाहते वहां वह एक ऐसे व्‍यक्ति को देखना चाहेंगे तो सभी को साथ लेकर चले. कल उस अविस्‍मरणीय व्‍याख्‍यान के बाद शायद उन मुद्दों पर चर्चा होनी चाहिए थी जिन पर हमारा और व्‍यवस्‍था का ध्‍यान नहीं है....देश के विकास के क्रम में कुछ कमजोर कडि़यों को तलाशता यह व्‍याख्‍यान अद्भुत था....पर मीडिया की कलंदरबाजी में देश यह सब जानने से वंचित रह जाएगा. Photo Credit : Priyanka Dey

प्रो. अमर्त्य सेन आज ख़बरों में हैं. ...Saurabh Arya


  • मोदी पर रखे गए अपने विचारों के लिए प्रो. अमर्त्य सेन आज ख़बरों में हैं. मीडिया एक बार फिर निराश कर रहा है. कल प्रो. अमर्त्य सेन अपना व्‍याख्‍यान दे रहे थे...मैं वहीं मौजूद था. कल रात प्रो. सेन ने देश की विकास कथा, अन्‍य दक्षिण-एशियाई देशों से तुलना, चीन-सिंगापुर-दक्षिण कोरिया जैसे देशों की तरक्‍की के कारणों, भारत में शिक्षा और जन-स्‍वास्‍थ्‍य की लचर स्थिति और इन क्षेत्रों में आजादी के बाद कम निवेश के चलते देश के पिछड़ने के बारे में बहुत सी महत्‍वपूर्ण बातें कहीं. पर जब रात 11 बजे घर लौट कर टीवी ऑन किया तो ब्रेकिंग न्‍यूज थी कि ' प्रधानमंत्री के तौर पर अमर्त्य सेन को मोदी पसंद नहीं'. गोया सेन ही प्रधानमंत्री को चुनेंगे. मीडिया के विवेक पर कोई आश्चर्य नहीं था कि पूरे व्‍याख्‍यान में से उन्‍हें मोदी ही काम की चीज नज़र आए. प्रो. सेन एनडीटीवी की बरखा दत्‍त द्वारा उनके मुंह में डाले जा रहे शब्‍दों को लेकर शुरू से ही सतर्क थे और एक दो बार तो उन्‍होंने इस अनावश्‍यक माउथ फीडिंग के लिए बरखा की मुस्‍कुराते हुए खिचाई भी की. मेरी समझ से बाहर था कि एक अर्थशास्‍त्री से मोदी पर सवाल क्‍यों पूछे जाते हैं. प्रो. सेन के साथ मौजूद अर्थशास्‍त्री जीन ड्रेज ने उन्‍हें ऐसे सवालों का जवाब देने से टोका भी.....पर प्रो. सेन ने खुले दिल से अपने मन के विचार रख ही दिए. फिर भी, अपनी बातों को तार्किक ढंग से रखते हुए प्रो. सेन ने मोदी पर अपने बेहद संतुलित विचार रखे....उन्‍होंने गुजरात की तरक्‍की से सबक लेने की बात कई बार कहीं. खासकर वहां फिजिकल इन्‍फ्रास्‍ट्रक्‍चर के क्षेत्र में हुई तरक्‍की से. परंतु उन्‍होंने यह भी कहा कि वह उस राजनीति को पसंद नहीं करते हैं जो मोदी गुजरात मे करते हैं....जिसमें अल्‍पसंख्‍यक राज्‍य से भयभीत हों आदि आदि और वे ऐसे व्‍यक्ति को प्रधानमंत्री के रूप मं नहीं देखना चाहते वहां वह एक ऐसे व्‍यक्ति को देखना चाहेंगे तो सभी को साथ लेकर चले. कल उस अविस्‍मरणीय व्‍याख्‍यान के बाद शायद उन मुद्दों पर चर्चा होनी चाहिए थी जिन पर हमारा और व्‍यवस्‍था का ध्‍यान नहीं है....देश के विकास के क्रम में कुछ कमजोर कडि़यों को तलाशता यह व्‍याख्‍यान अद्भुत था....पर मीडिया की कलंदरबाजी में देश यह सब जानने से वंचित रह जाएगा. Photo Credit : Priyanka Dey



    • Vivek Shrivastava बरखा ने अपने मालिकों के लिए अच्छा ही काम किया
    • Umesh Tiwari यथा द्रष्टि,तथा स्रष्टि
    • Ashutosh Mishra लेकिन अमर्त्य सेन को भी बताना चाहिए कि अलपसंख्यकों के मन में गलत भय व्याप्त है.. अगर ऐसी बात होती तो गुजरात में अल्पसंख्यक रहते ही नहीं वहां से भाग खड़े होते तीन बार जनता ने मोदी को चुना इसका मतलब वहां की जनता चाहती है कि अल्पसंख्यक भयभीत रहें... अमर्त्य सेन भी अपने वामपंथी होने का हक तो अदा करेंगे ही... भारत के अर्थव्यवस्था की इतनी चिंता थी तो मनमोहन को कुछ सुझाव देते.. घोटालों और भ्रष्टाचार पर भी बोलते... बरखा तो कांग्रेसी है ही लेकिन क्या अमर्त्य सेन केवल उसके द्वारा पूछे गए प्रश्न का जबाव देने के लिए बाध्य थे...
    • Ajit Harshe सौरभ आपने बिल्कुल सही लिखा है। जैसा प्रचार मोदी विरोधी उनका करते हैं कई बार लगता है कि वे उनके समर्थक ही हैं ...
    • Ashutosh Mishra सौरभ जी आपके कमेंट दिखाई नहीं दे रहे हैं...
    • Saurabh Arya Ashutosh Mishra आशुतोष जी, प्रो. सेन ने मोदी पर जो विचार रखे वे उनके नितांत निजी विचार हैं...एक आम देशवासी की तरह उन्‍हें भी किसी मुद्दे पर अपनी राय कायम करने का हक है. वे एक अर्थशास्‍त्री हैं और अर्थशास्त्र पर उनके विचार हमारे लिए ज्‍यादा महत्‍वपूर्ण हैं. भ्रष्‍टाचार पर भी इन दोनों अर्थशास्त्रियों के विचार जानने योग्‍य हैं. कृपया इनकी हालिया पुस्‍तक पढें और जीन ड्रेज के विचार जानें. आप संतुष्‍ट होंगे
    • Ashutosh Mishra इनकी एक किताब Argumentative Indian पहले पढ़ी थी सबकुछ तो ठीक था लेकिन जब भारत के परमाणु कार्यक्रम के विरोध में लिखते हुए पीके संगमा के ससंद में दिए गए भाषण जिसमें वे पाकिस्तान के परमाणु कार्यक्रम और उसके वैज्ञानिकों की प्रतिभा(चोरी) का समर्थन करते हैं,तो विचित्र लगता है.. परमाणु हथियार का विरोध तो जायज है लेकिन इतने खिलाफ हो गए कि अपने ही देश का विरोध करने लगें.. अटल जी नें आमंत्रित किया था इन्होंने मना कर दिया था .... क्या कहा जाए...
    • Deepak Bindal yaar ye Barkha Dutt ne BJP se kitna paisa khaya hai pehle ye pata karo...Neera Radia kaand me bhi iska naam aaya tha...aur desh ki moorkh janta bhool gayi thi. these big names in Media are just big fakes & liars....they are killing genuine पत्रकारिता.
      Aur rahi baat modi ki...to main bhi Professor Sen ki baat se sehmat hoon.
    • Ashutosh Mishra किताब तो पढ़ना ही है... लेकिन जैसे इन्होंने अपने नितांत निजी विचार देश की जनता के सामने रखे वैसे ही नितांत निजी विचार दोनों सरदार(मंटोक और मनमोहन) की अर्थव्यवस्था पर भी रखते उनके नाकारे पन पर भी कुछ बोलते... अम्र्त्य सेन उन कुछ गिने चुनें लोगों में हैं जिन्होंने अपने देश का मान बढ़ाया है.. पूर्वाग्रही होने से बचना चाहिए या देश की राजनीति पर खुल कर बोलते या बरखा से कहते कि जो भी प्रधानमंत्री बने उसे देश के लिए यह करना चाहिए... लेकिन अब मेरी बात अमर्त्य सेन जी सुनते कैसे...
    • Jitendra Narayan ऊंची-ऊंची बातें भारतीय मीडिया के समझ से ही बाहर है..
    • Ashutosh Mishra मीडिया में दलालों का बोलबाला है कुछ बहुत बड़े वाले सरकार में शामिल हो गए हैं.... बरखा जानती थी कि अमर्त्य सेन साहब का जबाव क्या होगा इसलिए पूछा, देश की अर्थव्यवस्था की बजाय उसे अपने अर्थ की भी तो चिंता करनी थी...
    • Saurabh Arya Ashutosh Mishra आशुतोष जी मेरी बात को अन्‍यथा न लीजिएगा...परंतु क्‍या वास्‍तव में आपने कल का व्‍याख्‍यान सुना था. यह मैं इसलिए पूछ रहा हूं क्‍योंकि कल का व्‍याख्‍यान ही देश के विकास क्रम में सरकारी स्‍तर पर हुई खामियों को उजागर करता था...वे कमजोर कडियां जिन्‍हें अगर वक्‍त रहते मजबूत किया जाता तो शायद देश की तस्‍वीर कुछ और ही होती. प्रो. सेन ने सारी पंचवर्षीय योजनाओं की प्राथमिकताओं की भी खबर ली थी और उस राव-मनमोहन मॉडल की भी जिससे आज 'सब सहारा क्षेत्र में आइलैंड आफ कैलिफोर्निया बन गए हैं' हमे वास्‍तव में पूर्वाग्रहों से दूर रहना चाहिए. हां अपने दूसरे कमेंट में आपने एकदम सही कहा...बरखा जानती थी कि जवाब क्‍या होगा....और उसके कार्यक्रम के लिए एकदम परफैक्‍ट मसाला मिल जाएगा
    • Ashutosh Mishra #AmartyaSen husband of Rothschild (Nobel Society)" and #Nobel laureate and Bharat Ratna wrote in 2006:

      "Only Christian schools "are perfectly acceptable" but other faith schools "are a big mistake and should be scrapped if the Government wants to encourage a unifying British identity.".
      -----
      Now, has Amartya Sen ever opposed her Vatican master #SoniaGandhi establishing separate University for Muslims from tax payers money of Hindus, or scholarship in schools based on religion?

      He is a known #Communist (Marxists), who happens to be a self-proclaimed Atheist and known Hindu baiter, with a hate mongering attitude towards Indian culture and philosophy, more on the likes of Britishers views of Indian.

      Not surprisingly, having all the ingredients, he is been promoted to English speaking Indian intellectual circus in Indian Media and serving well for his Western Masters.
      -----
      Issue 2 : Former Indian President Shri APJ Abdul Kalam wrote letter to SM Krishna slamming Amartya Sen for forcing him out of his brainchild pet project of Hindu-Buddhist philosophy based Nalanda university in Bihar.

      Link 1 : http://governancenow.com/news/regular-story/kalam-s-letter-damning-amartya-sen-out-public

      Link 2 : http://newindianexpress.com/thesundaystandard/article583100.ece
      -----
      BTW, Amartya Sen is a nephew of Congress Minister Late Ashoke Kumar Sen.
      -----------------------------
      Subramanian Swamy


      governancenow.com
      Former president APJ Abdul Kalam’s last July letter to foreign minister SM Krish...See More
    • Ashutosh Mishra नहीं अभी पढ़ रहा था ऊपर का लिंक देखें...
    • Vivek Shrivastava sir he is a renowned economist but still a human being .....The way modi have been criticized i feel pity for him and people of Gujrat ....if they are of a firm belief he has committed some wrong he could have been prosecuted....a man has done some thing good on ground you can not scrape his good doings .....whatever media and congress is doing can not be said to be democratic
    • Ashutosh Mishra ये भी एक तरीका है विरोध को समर्थन में बदलने का... मनमोहन सिंह क्या कम अच्छा भाषण देते हैं या अर्थवयवस्था को कम समझते हैं..... लेकिन कर क्या रहे हैं...और सेन तो सीधे सलाह दे सकते हैं... लेकिन देंगे नहीं ...
    • Lalit Pant सवाल एक और भी है कि सेन ने गुजरात के अल्पसंख्यकों पर जो विचार बनाए हैं वो मिडिया के प्रभाव से बने हैं या सेन साहब स्वंय भी गुजरात के अल्पसंख्यकों के बीच जाते रहें हैं ?
    • Saurabh Arya मेरा इस अनुभव को लिखने का आग्रह मात्र इतना है कि हम सेन साहब के मोदी पर विचारों को अनावश्‍यक तूल न दें....उन्‍होंने देश के विकास के लिए जो सूत्र दिए हैं उन पर चर्चा की जाए. अक्‍सर राजनीति के विवादों में मुद्दे गुम हो जाते हैं.
    • Ashutosh Mishra यही तो सबसे खराब बात है... देश के विकास के लिए जो जरूरी है उसपर चर्चा करने की बजाय मीडिया कोई और रंग दे देती है... मोदी ने भी विकास के अपने विचार बताए थे लेकिन वह छोड़ कर मीडिया तीन दिनों तक एक ही रट लगाए रही.. अगर देश के वर्तमान हालात पर चर्चा होती तो यूपीए की फजीहत होती जो कि सरकार नहीं चाहती और मीडिया तो उसी पर चर्चा करेगी जिससे लोगों का ध्यान वास्तविक मुद्दों से हट सके...
    • Rajkumar Jangra Jab tak log budhhu bakse (t.v ) se chipke rahege tab tak desh ke vikash ki jarurat nahi h