Sunday, July 28, 2013

ਹਰਪ੍ਰੀਤ ਸਿੰਘ ਜੀ ਦੀ ਕਹਾਨੀ "ਖੂਨਦਾਨ " ਜਰੂਰ ਪੜ੍ਹੋ ਜੀ

ਖੂਨਦਾਨ


ਖੂਨਦਾਨ
ਯਾਰ ਗੁਰਜੀਤ ਕਿੱਥੇ ਜਾ ਰਿਹਾ ਹੈ, ਰੁਕ ਮੈਂ ਵੀ ਤੇਰੇ ਨਾਲ ਚਲਦਾ ਹਾਂ। ਇਹ ਕਹਿੰਦਾ ਹੋਇਆ ਉਸ ਦਾ ਮਿਤੱਰ ਅਮਰੀਕ, ਅਪਣੇ ਮਿਤੱਰ ਦੇ ਨਾਲ ਹੋ ਲਿਆ।  ਯਾਰ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਰੈਡ ਕਰਾਸ ਵਲੋਂ ਖੂਨਦਾਨ ਕੈਂਪ ਲਗ ਰਿਹਾ ਹੈ। ਮੈਂ ਖੂਨਦਾਨ ਕਰਣ ਚਲਿਆ ਸੀ, ਚੰਗਾ ਹੋਇਆ ਇਸ ਮਹਾਕੁੰਭ ਵਿੱਚ ਤੇਰਾ ਵੀ ਹਿੱਸਾ ਪੈ ਜਾਵੇਗਾ।
ਨਾ ਬਾਬਾ ਨਾ , ਤੈਨੂੰ ਮੁਬਾਰਕ ਹੋਵੇ ਅਜਿਹਾ ਕੰਮ, ਮੈਂ ਨਹੀਂ ਜਾਣਾ ਯਾਰ ਤੇਰੇ ਨਾਲ,ਐਂਵੈ ਹੀ ਰਾਹ ਜਾਂਦੇ ਖੂਨ ਦੀ ਬੋਤਲ ਕਢਵਾ ਕੇ ਬਹਿ ਜਾਈਏ, ਭਾਈ ਮੈਨੂੰ ਪਹਿਲਾ ਪਤਾ ਹੁੰਦਾ ਕਿ ਤੈਂ ਅਜਿਹੇ ਵਿਹਲੜ ਕੰਮ ਚਲਿਆਂ ਏ, ਮੈਂ ਨਹੀ ਆਉਣਾ ਸੀ ਤੇਰੇ ਨਾਲ ।
ਯਾਰ ਐਂਵੈ ਨਾ ਘਬਰਾ, ਕੋਈ ਨੁਕਸਾਨ ਨਹੀ ਹੁੰਦਾ ਖੂਨਦਾਨ ਕਰਣ ਨਾਲ, ਆ ਮੈਨੂੰ ਹੀ ਵੇਖ ਲੈ ਇਕਤੱਵੀਂ ਵਾਰ ਚਲਿਆ ਹਾਂ, ਮੈਨੂੰ ਤਾਂ ਕੁਝ ਨਹੀ ਹੋਇਆ।  
      ਨਹੀ ਯਾਰ ਤੈਨੂੰ ਨਹੀ ਪਤਾ, ਕਹਿੰਦੇ ਆ ਬਈ ਖੂਨ ਦੇਣ ਨਾਲ ਕਮਜੋਰੀ ਆ ਜਾਂਦੀ ਵੇ ਅਤੇ ਏਡਜ਼ ਵਰਗੀ ਬਿਮਾਰੀ ਵੀ ਹੋ ਸਕਦੀ ਵੇ। 
ਓ ਭੋਲਿਆ ਪੰਛੀਆਂ, ਤੈਨੂੰ ਕਿੰਨੇ ਵਹਿਮ ਪਾ ਤਾ, ਯਾਰ ਅਜਿਹਾ ਕੁਝ ਨਹੀ ਹੁੰਦਾ, ਨਾਲੇ ਡਾਕਟਰ ਕਹਿੰਦੇ ਨੇ ਕਿ 18 ਸਾਲ ਦਾ ਨੋਜਵਾਨ , ਜਿਸ ਨੂੰ ਕੋਈ ਬੀਮਾਰੀ ਜਾਂ ਬੁਖਾਰ ਨਾ ਹੋਵੇ ਉਹ ਬਿਨਾ ਕਿਸੇ ਵਹਿਮ ਦੇ ਖੂਨ ਦਾਨ ਕਰ ਸਕਦਾ ਹੈ।
ਨਾ ਬਈ, ਮੈਂ ਤਾਂ ਚਲਿਆਂ , ਤੂੰ ਹੀ ਕਰ ਭਲਾ ਖੂਨਦਾਨ ਕਰਕੇ। ਇਹ ਕਹਿੰਦਾ ਹੋਇਆ ਅਮਰੀਕ ਉੱਥੋ ਚਲਾ ਗਿਆ ਅਤੇ ਦੁਜੇ ਪਾਸੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਗੁਰਜੀਤ ਨੇ ਖੂਨਦਾਨ ਕਰ ਅਪਣਾ ਫਰਜ ਨਿਭਾਇਆ। ਅਮਰੀਕ ਵਾਪਸ ਅਪਣੇ ਘਰ ਆਉਂਦਾ ਹੈ, ਜਿੱਥੇ ਉਸ ਦੀ ਬੇਬੇ ਤਾਰ ਤੇ ਕਪੜੇ ਸੁਕਨੇ ਪਾ ਰਹੀ ਸੀ।  
ਬੇਬੇ ਕਿੱਧਰ ਵੇ, ਅੱਜ ਤਾਂ ਮਸਾਂ ਹੀ ਬਚੇ ਹਾਂ ਗੁਰਜੀਤ ਕੋਲੋਂ।  
ਕਿਉਂ ਪੁੱਤ ਕੀ ਹੋ ਗਿਆ ਸੀ ਅਜਿਹਾ।
ਬਸ ਬੇਬੇ, ਖੂਨਦਾਨ ਕਰਣ ਚਲਿਆ ਸੀ ਅਤੇ ਮੈਨੂੰ ਵੀ ਨਾਲ ਲਿਜਾਂਦਾ ਸੀ , ਪਰ ਮੈਂ ਤਾਂ ਉਸ ਤੌਂ ਖਹਿੜਾ ਛੁਡਾ ਕੇ ਆਇਆ ਹਾਂ।
ਚੱਲ ਚੰਗਾ ਕੀਤਾ ਈ.. .. .., ਹਾਏ ਵੇ, ਮੈਂ ਮਰ ਗਈ.. .., ਇੰਝ ਬੋਲਦੀ ਅਮਰੀਕ ਦੀ ਬੇਬੇ ਧੜਾਮ ਦੇ ਥੱਲੇ ਡਿਗ ਪਈ, ਕਿਉਂਕਿ ਉਸ ਦਾ ਪੈਰ ਫਿਸਲ ਗਿਆ ਸੀ।
ਬੇਬੇ..,ਬੇਬੇ.., ਕੀ ਹੋ ਗਿਆ ਬੇਬੇ ਨੂੰ, ਵੇ ਬੰਤਿਆ ਛੇਤੀ ਆ , ਬੇਬੇ ਨੂੰ ਡਾਕਟਰ ਕੋਲ ਲੈ ਚਲੀਏ।
ਡਾਕਟਰ ਸਾਹਬ, ਮੇਰੀ ਬੇਬੇ ਠੀਕ ਤਾਂ ਏ, ਜੇ ਏਨੂੰ ਕੁਝ ਹੋ ਗਿਆ ਤਾਂ ਮੈਂ ਵੀ ਨਹੀ ਰਹਿਣਾ ਜੇ , ਬੇਬੇ ਨੂੰ ਛੇਤੀ ਠੀਕ ਕਰ ਦੇਓ ਇਹ ਕਹਿੰਦਾ ਅਮਰੀਕ ਡਾਕਟਰ ਅੱਗੇ ਲੇਲੜੀਆਂ ਕੱਢ ਰਿਹਾ ਸੀ।
ਬਈ ਛੇਤੀ ਤੋਂ ਖੂਨ ਦਾ ਪ੍ਰਬੰਧ ਕਰ, ਤੇਰੀ ਬੇਬੇ ਦਾ ਅਪਰੇਸ਼ਨ ਕਰਨਾ ਪਉ,ਸਿਰ ਤੇ ਗਹਿਰਾ ਜਖ਼ਮ ਹੈ।
ਡਾਕਟਰ ਸਾਹਬ, ਅਸੀ ਖੂਨ ਦਾ ਇੰਤਜਾਮ ਕਿੱਥੋ ਕਰੀਏ, ਤੁਸੀ ਪੈਸੇ ਲੈ ਲਵੋ ਅਤੇ ਆਪ ਹੀ ਇੰਤਜਾਮ ਕਰ ਲਉ। ਬਈ ਸਾਡੇ ਕੋਲ ਇਸ ਸਮੇਂ ਇਸ ਗਰੁਪ ਦਾ ਖੂਨ ਨਹੀ ਹੈ, ਤੁਸੀ ਅਪਣਾਂ ਖੂਨ ਦੇ ਦਿਉ ਜਾਂ ਕਿਸੇ ਵੀ ਮਿਤਰ, ਰਿਸ਼ਤੇਦਾਰ ਕੋਲੋਂ ਪ੍ਰਬੰਧ ਕਰੋ, ਅਤੇ ਜੋ ਕਰਣਾ ਹੈ ਛੇਤੀ ਕਰੋ, ਸਾਡੇ ਕੋਲ ਮਰੀਜ ਨੂੰ ਬਚਾਉਣ ਦਾ ਸਮਾਂ ਬਹੁਤ ਘੱਟ ਹੈ। ਇਹ ਕਹਿੰਦਾ ਹੋਇਆ ਡਾਕਟਰ ਹੋਰ ਮਰੀਜਾਂ ਨੂੰ ਵੇਖਣ ਲਗ ਪਿਆ।
ਅਮਰੀਕ ਅਪਣਾ ਖੂਨ ਦੇਣ ਲਈ ਤਿਆਰ ਨਾ ਹੋ ਸਕਿਆ ਅਤੇ ਦੁਜੇ ਪਾਸੇ ਅਪਣੀ ਬੇਬੇ ਦੀ ਹਾਲਤ ਉਸ ਤੋਂ ਵੇਖੀ ਨਹੀ ਸੀ ਜਾ ਰਹੀ, ਇਸੇ ਦੁਚਿੱਤੇਪਣ ਵਿਚ ਉਸਨੇ ਕਈ ਥਾਂਵਾਂ ਤੇ ਫੋਨ ਘੁਮਾਏ ਪਰ ਉਸਦੇ ਪੱਲੇ ਨਿਰਾਸ਼ਾ ਹੀ ਪਈ ਅਤੇ ਉਸਨੂੰ ਕੁਝ ਵੀ ਨਹੀ ਸੀ ਸੁਝ ਰਿਹਾ, ਅਖੀਰ ਉਸਨੇ ਗੁਰਜੀਤ ਨੂੰ ਫੋਨ ਕਰ ਸਾਰੀ ਵਾਰਤਾ ਦਸੀ ਅਤੇ ਖੂਨ ਦਾ ਪ੍ਰਬੰਧ ਕਰਣ ਲਈ ਕਿਹਾ। ਗੁਰਜੀਤ ਨੇ ਹਸਪਤਾਲ ਪਹੁੰਚਣ ਤੱਕ ਰੈਡ ਕਰਾਸ ਫੋਨ ਕਰ ਖੂਨ ਦਾ ਇੰਤਜਾਮ ਕਰ ਦਿਤਾ ਤੇ ਇਸ ਤਰਾਂ ਉਸ ਦੀ ਬੇਬੇ ਦਾ ਅਪਰੇਸ਼ਨ ਠੀਕ ਹੋ ਗਿਆ।  ਡਾਕਟਰ ਨੇ ਅਮਰੀਕ ਨੂੰ ਕਿਹਾ ਕਿ ਜੇਕਰ ਅੱਜ ਗੁਰਜੀਤ ਸਮੇਂ ਤੇ ਨਾ ਪਹੁੰਚਦਾ ਤਾਂ ਬੇਬੇ ਨੂੰ ਬਚਾਉਣਾ ਬੜਾ ਔਖਾ ਸੀ, ਅਪਣੇ ਮਿਤੱਰ ਦਾ ਧੰਨਵਾਦ ਕਰ ਜਿਸਨੇ ਖੂਨ ਦਾ ਇੰਤਜਾਮ ਕਰਕੇ ਤੇਰੀ ਬੇਬੇ ਨੂੰ ਬਚਾ ਲਿਆ। ਅਮਰੀਕ ਹੁਣ ਗੁਰਜੀਤ ਨਾਲ ਅੱਖ ਨਹੀ ਮਿਲਾ ਪਾ ਰਿਹਾ ਸੀ। ਗੁਰਜੀਤ ਨੇ ਅਮਰੀਕ ਦੇ ਮੋਢੇ ਤੇ ਹੱਥ ਰਖ ਉਸਨੂੰ ਤਸੱਲੀ ਦਿੱਤੀ ਅਤੇ ਕਿਹਾ ਡੁੱਲੇ ਬੇਰਾ ਦਾ ਅਜੇ ਕੁੱਝ ਨਹੀਂ ਵਿਗੜਿਆ, ਸੰਭਲ ਜਾ। 
ਗੁਰਜੀਤ ਦੀ ਗਲ ਸੁਣ ਅਮਰੀਕ ਨੇ ਵਹਿਮ ਛੱਡ ਖੂਨਦਾਨ ਕਰਣ ਦਾ ਪ੍ਰਣ ਲਿਆ
ਹਰਪ੍ਰੀਤ ਸਿੰਘ
ਮੋ:            09992414888                  09467040888     

No comments:

Post a Comment